FacebookTwitterg+Mail

'ਕਸੌਟੀ ਜ਼ਿੰਦਗੀ ਕੀ-2' ਦੀ ਸ਼ੂਟਿੰਗ ਦੀਆਂ ਤਸਵੀਰਾਂ ਲੀਕ, ਲੀਡ ਕਿਰਦਾਰ ਨੂੰ ਲੈ ਕੇ ਹੋਇਆ ਖੁਲਾਸਾ

erica fernandes parth samthaan photos leaked kasauti zindagi kay 2
13 August, 2018 01:30:34 PM

ਮੁੰਬਈ (ਬਿਊਰੋ)— ਏਕਤਾ ਕਪੂਰ ਦੇ ਲੋਕਪ੍ਰਿਯ ਟੀ. ਵੀ. ਸੀਰੀਅਲ 'ਕਸੌਟੀ ਜ਼ਿੰਦਗੀ ਕੀ' ਦੇ ਦੂਜੇ ਸੀਜ਼ਨ ਦੀ ਚਰਚਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈ।

Punjabi Bollywood Tadka

'ਕਸੌਟੀ ਜ਼ਿੰਦਗੀ ਦੇ ਦੂਜੇ ਭਾਗ ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਪਹਿਲਾਂ ਵੀ ਵਾਇਰਲ ਹੋ ਚੁੱਕਾ ਹੈ।

Punjabi Bollywood Tadka

ਦੱਸ ਦੇਈਏ ਕਿ ਇਹ ਸ਼ੋਅ ਸਟਾਰ ਪਲੱਸ 'ਤੇ 10 ਸਤੰਬਰ ਤੋ ਪ੍ਰਸਾਰਿਤ ਹੋਵੇਗਾ। ਇਹ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8 ਵਜੇ ਆਵੇਗਾ।

Punjabi Bollywood Tadka

ਸ਼ੋਅ 'ਚ 'ਪ੍ਰੇਰਣਾ' ਦਾ ਕਿਰਦਾਰ ਨਿਭਾਉਣ ਲਈ ਏਰਿਕਾ ਫਰਨਾਂਡੀਜ਼ ਨੂੰ ਪਹਿਲਾਂ ਹੀ ਫਾਈਨਲ ਕਰ ਲਿਆ ਗਿਆ ਹੈ।

Punjabi Bollywood Tadka

ਉੱਥੇ ਦੂਜੇ ਪਾਸੇ ਹੁਣ ਤੱਕ ਅਨੁਰਾਗ ਬਾਸੂ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦਾ ਨਾਂ ਲੁਕਾ ਕੇ ਰੱਖਿਆ ਗਿਆ ਸੀ।

Punjabi Bollywood Tadka

ਹੁਣ ਸ਼ੋਅ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ, ਜਿਨ੍ਹਾਂ ਤੋਂ ਇਹ ਫਾਈਨਲ ਹੋ ਗਿਆ ਹੈ ਕਿ 'ਅਨੁਰਾਗ' ਦਾ ਕਿਰਦਾਰ ਪਾਰਥ ਸਮਥਾਨ ਹੀ ਨਿਭਾਉਣਗੇ।

Punjabi Bollywood Tadka

'ਅਨੁਰਾਗ ਬਾਸੂ' ਦੇ ਕਿਰਦਾਰ ਨੂੰ ਨਿਭਾ ਰਹੇ ਪਾਰਥ ਦੀ ਸ਼ੂਟਿੰਗ ਦੌਰਾਨ ਲਈਆਂ ਗਈਆਂ ਕੁਝ ਤਸਵੀਰਾਂ ਲੀਕ ਹੋ ਗਈਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਪਾਰਥ ਰੈੱਡ ਸ਼ਰਟ ਪਹਿਨੇ ਸ਼ੂਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਿੱਥੇ ਉਹ ਰੇਲਵੇ ਸਟੇਸ਼ਨ 'ਤੇ ਨਜ਼ਰ ਆ ਰਹੇ ਹਨ।

Punjabi Bollywood TadkaPunjabi Bollywood Tadka

ਜ਼ਿਕਰਯੋਗ ਹੈ ਕਿ ਇਸ ਸ਼ੋਅ 'ਚ 'ਕੋਮੋਲਿਕਾ' ਦਾ ਕਿਰਦਾਰ ਹਿਨਾ ਖਾਨ ਨਿਭਾਉਂਦੀ ਨਜ਼ਰ ਆਵੇਗੀ।


Tags: Erica FernandesParth SamthaanPhotos Leaked Kasauti Zindagi Kay 2

Edited By

Chanda Verma

Chanda Verma is News Editor at Jagbani.