FacebookTwitterg+Mail

ਸ਼ੂਟਿੰਗ ਦੌਰਾਨ ਜਦੋਂ ਚੋਲੀ ਨਾਲ ਲਹਿੰਗਾ ਪਾਉਣਾ ਭੁੱਲੀ ਇਹ ਅਦਾਕਾਰਾ (ਵੀਡੀਓ)

erica fernandes shared very interesting video on her instagram account
27 November, 2019 08:42:46 AM

ਮੁੰਬਈ (ਬਿਊਰੋ) — ਏਕਤਾ ਕਪੂਰ ਦੇ ਇਕ ਟੀ. ਵੀ. ਸੀਰੀਅਲ ਦੀ ਸ਼ੂਟਿੰਗ ਚੱਲ ਰਹੀ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆਉਂਦੇ ਰਹਿੰਦੀਆਂ ਹਨ। ਇਸ ਸੀਰੀਅਲ 'ਚ ਪ੍ਰੇਰਣਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਏਰਿਕ ਫਰਨਾਡੇਜ਼ ਦਾ ਇਕ ਵੀਡੀਓ ਹਾਲ ਹੀ 'ਚ ਸਾਹਮਣੇ ਆਇਆ ਹੈ, ਜੋ ਕਿ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਏਰਿਕਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਦਿਲਚਸਪ ਗੱਲ ਇਹ ਹੈ ਕਿ ਏਰਿਕਾ ਜਦੋਂ ਆਪਣੇ ਸੀਰੀਅਲ ਦੇ ਸੀਨ ਲਈ ਸ਼ੂਟ 'ਤੇ ਪਹੁੰਚੀ ਤਾਂ ਉਹ ਚੋਲੀ ਨਾਲ ਆਪਣਾ ਲਹਿੰਗਾ ਪਾਉਣਾ ਹੀ ਭੁੱਲ ਗਈ ਅਤੇ ਜੀਨਸ ਨਾਲ ਹੀ ਸੈੱਟ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਸੈੱਟ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਯਾਦ ਦਿਵਾਇਆ।


ਦੱਸ ਦਈਏ ਕਿ ਏਰਿਕਾ ਫਰਨਾਡੇਜ਼ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।


Tags: Erica FernandesShareVery Interesting VideoInstagramViralEkta Kapoor

Edited By

Sunita

Sunita is News Editor at Jagbani.