FacebookTwitterg+Mail

ਮੁੜ ਨਾਨੀ ਬਣੇਗੀ ਬਾਲੀਵੁੱਡ ਦੀ 'ਡਰੀਮ ਗਰਲ', ਈਸ਼ਾ ਨੇ ਸ਼ੇਅਰ ਕੀਤੀ ਤਸਵੀਰ

esha deol
22 January, 2019 10:05:27 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਦੇ ਘਰ ਬਹੁਤ ਜਲਦ ਮੁੜ ਤੋਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਜੀ ਹਾਂ, ਹਾਲ ਹੀ 'ਚ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਆਪਣੇ ਪ੍ਰੈਗਨੈਂਸੀ ਦੀ ਗੱਲ ਦਾ ਖੁਲਾਸਾ ਕੀਤਾ ਹੈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਇਕ ਵਾਰ ਫਿਰ ਤੋਂ ਮਾਂ ਬਨਣ ਵਾਲੀ ਹੈ। ਈਸ਼ਾ ਦਿਓਲ ਨੇ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਬਹੁਤ ਹੀ ਵੱਖਰੇ ਅੰਦਾਜ਼ ਦੇ ਨਾਲ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ। ਈਸ਼ਾ ਦਿਓਲ ਨੇ ਕਾਰੋਬਾਰੀ ਭਰਤ ਤਖ‍ਤਾਨੀ ਨੂੰ ਕਈ ਸਾਲ ਡੇਟ ਕਰਨ ਤੋਂ ਬਾਅਦ ਸਾਲ 2012 'ਚ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਸਾਲ 2017 'ਚ  ਈਸ਼ਾ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਰਾਧਿਆ ਰੱਖਿਆ ਸੀ।

 
 
 
 
 
 
 
 
 
 
 
 
 
 
 
 

A post shared by Esha Deol (@imeshadeol) on Jan 20, 2019 at 11:19pm PST


ਦੱਸ ਦਈਏ ਕਿ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਬੇਟੀ ਰਾਧਿਆ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਲਿਖਿਆ ਹੈ, ''ਮੈਨੂੰ ਵੱਡੀ ਭੈਣ ਦੀ ਪ੍ਰਮੋਸ਼ਨ ਮਿਲਣ ਵਾਲੀ ਹੈ।'' ਈਸ਼ਾ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਫਿਲਮ 'ਕੋਈ ਮੇਰੇ ਦਿਲ ਸੇ ਪੁੱਛੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

 
 
 
 
 
 
 
 
 
 
 
 
 
 

Hummmmm 😉..... ♥️ ♥️♥️

A post shared by Esha Deol (@imeshadeol) on Jan 18, 2019 at 4:55am PST


Tags: Esha Deol Bharat Takhtani Instagram Radhya Announces Second Pregnancy Hema Malini Bollywood Celebrity

Edited By

Sunita

Sunita is News Editor at Jagbani.