ਮੁੰਬਈ— ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ ਦੀ ਵੱਡੀ ਬੇਟੀ ਈਸ਼ਾ ਦਿਓਲ ਅਤੇ ਉਨ੍ਹਾਂ ਦੇ ਪਤੀ ਭਰਤ ਤਖਤਾਨੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਹਾਲ ਹੀ 'ਚ ਈਸ਼ਾ ਨੇ ਬੇਬੀ ਬੰਪ ਦਿਖਾਉਂਦੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦੀਆਂ ਇਹ ਤਸੀਵਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨੀਂ ਇਨ੍ਹਾਂ ਦੀਆਂ ਬੇਬੀ ਬੰਪ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜ੍ਹਿਨਾਂ ਨੂੰ ਫੈਨਜ਼ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਵਧਾਈਆਂ ਦਿੱਤੀਆਂ ਗਈ ਸਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਤੁਹਾਨੂੰ ਇਹ ਦੱਸ ਦੇਈਏ ਕਿ ਈਸ਼ਾ ਅਤੇ ਭਰਤ ਇਕ ਦੂਜੇ ਨੂੰ ਬੱਚਪਨ ਤੋਂ ਹੀ ਜਾਣਦੇ ਹਨ। ਦੋਵੇਂ ਇਕੱਠੇ ਸਕੂਲ 'ਚ ਪੜਦੇ ਸਨ ਪਰ ਕਰੀਅਰ ਦੀ ਵਜ੍ਹਾ ਕਰਕੇ ਦੋਵੇਂ ਕਾਫੀ ਸਮੇਂ ਤਕ ਇਕ ਦੂਜੇ ਤੋਂ ਦੂਰ ਰਹੇ ਹਨ।