FacebookTwitterg+Mail

Pics : ਪਤੀ ਤੇ ਬੇਟੀ ਨਾਲ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆਈ ਈਸ਼ਾ

esha deol
12 July, 2018 03:04:54 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਇਨ੍ਹੀਂ ਦਿਨੀਂ ਆਪਣੀ ਮਾਂ ਹੇਮਾ ਮਾਲਿਨੀ, ਪਤੀ ਭਰਤ ਤਖਤਾਨੀ ਅਤੇ ਬੇਟੀ ਰਾਧਿਆ ਨਾਲ ਨਿਊਯਾਰਕ 'ਚ ਛੁੱਟੀਆਂ ਦਾ ਆਨੰਦ ਮਨਾ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਈਸ਼ਾ ਆਪਣੇ ਪਤੀ ਭਰਤ ਅਤੇ ਬੇਟੀ ਰਾਧਿਆ ਨਾਲ ਨਜ਼ਰ ਆ ਰਹੀ ਹੈ। ਉੱਥੇ ਹੀ ਨਵੀਆਂ ਤਸਵੀਰਾਂ 'ਚ ਈਸ਼ਾ ਪਹਿਲਾਂ ਨਾਲੋਂ ਕਾਫੀ ਫਿੱਟ ਨਜ਼ਰ ਆ ਰਹੀ ਹੈ। ਪ੍ਰੈਗਨੈਂਸੀ ਤੋਂ ਬਾਅਦ ਵੱਧੇ ਭਾਰ ਨੂੰ ਘੱਟ ਕਰ ਚੁੱਕੀ ਈਸ਼ਾ ਪਹਿਲੇ ਦੀ ਤਰ੍ਹਾਂ ਕਾਫੀ ਸਲਿਮ ਲੱਗ ਰਹੀ ਹੈ।

Punjabi Bollywood Tadka
ਉੱਥੇ ਹੀ ਈਸ਼ਾ ਨੇ ਆਪਣੇ ਚਚੇਰਾ ਭਰਾ ਅਭੈ ਦਿਓਲ ਨਾਲ ਲੰਚ ਕਰਦਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ। ਈਸ਼ਾ ਅਤੇ ਅਭੈ ਨੂੰ ਬਹੁਤ ਘੱਟ ਮੌਕਿਆਂ 'ਤੇ ਇਕੱਠੇ ਦੇਖਿਆ ਗਿਆ।

Punjabi Bollywood Tadka
ਦੱਸਣਯੋਗ ਹੈ ਕਿ ਈਸ਼ਾ ਹਿੰਦੀ ਸ਼ਾਰਟ ਫਿਲਮ 'ਕੇਕਵਾਕ' ਨਾਲ ਫਿਲਮੀ ਦੁਨੀਆ 'ਚ ਵਾਪਸੀ ਕਰ ਰਹੀ ਹੈ। ਰਾਜ ਕਮਲ ਮੁਖਰਜੀ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

Punjabi Bollywood TadkaPunjabi Bollywood Tadka


Tags: Esha Deol Bharat Takhtani Radhya Hema Malini Abhay Deol New York Bollywood Actress

Edited By

Kapil Kumar

Kapil Kumar is News Editor at Jagbani.