FacebookTwitterg+Mail

ਡਿਲੀਵਰੀ ਤੋਂ ਬਾਅਦ ਪਾਰਲਰ ਪਹੁੰਚੀ ਈਸ਼ਾ ਨੂੰ ਫੈਨਜ਼ ਨੇ ਦਿੱਤੀਆਂ ਇਹ ਸਲਾਹਾਂ

esha deol gets her hair coloured soon after delivering miraya takhtani
24 June, 2019 10:38:12 AM

ਮੁੰਬਈ(ਬਿਊਰੋ)— ਅਦਾਕਾਰਾ ਈਸ਼ਾ ਦਿਓਲ ਨੇ ਹਾਲ ਹੀ 'ਚ 10 ਜੂਨ ਨੂੰ ਆਪਣੀ ਦੂਜੀ ਧੀ ਨੂੰ ਜਨਮ ਦਿੱਤਾ। ਇਸ ਗੱਲ ਦੀ ਜਾਣਕਾਰੀ ਈਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨੂੰ ਦਿੱਤੀ ਸੀ। ਇੱਥੇ ਉਨ੍ਹਾਂ ਨੇ ਧੀ ਦਾ ਨਾਮ ਮਿਆਰਾ ਦੱਸਿਆ। ਉੱਥੇ ਹੀ ਹਾਲ ਹੀ 'ਚ ਡਿਲਵਰੀ ਤੋਂ ਬਾਅਦ ਈਸ਼ਾ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ।
Punjabi Bollywood Tadka
ਇਸ ਤਸਵੀਰ 'ਚ ਉਹ ਪਾਰਲਰ 'ਚ ਬੈਠ ਕੇ ਵਾਲਾਂ ਨੂੰ ਕਲਰ ਕਰਵਾਉਂਦੀ ਨਜ਼ਰ ਆ ਰਹੀ ਹੈ। ਤਸਵੀਰ 'ਚ ਉਨ੍ਹਾਂ ਦੇ ਵਾਲਾਂ 'ਚ ਫਾਇਲ ਪੇਪਰ ਲੱਗਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਹੇਅਰ 'ਚ ਕਲਰ ਕਰਵਾਉਣ ਤੋਂ ਬਾਅਦ ਉਸ ਨੂੰ ਕਵਰ ਅਤੇ ਪਾਰਟੀਸ਼ੀਅਨ ਕਰਨ ਲਈ ਲਗਾਇਆ ਜਾਂਦਾ ਹੈ। ਕਲਰ ਕਰਾਉਣ ਦੇ ਦੌਰਾਨ ਈਸ਼ਾ ਦਿਓਲ ਬੇਹੱਦ ਖੁਸ਼ ਦਿਖਾਈ ਦੇ ਰਹੀ ਹੈ।
Punjabi Bollywood Tadka
ਇਸ ਨੂੰ ਸ਼ੇਅਰ ਕਰਨ ਦੇ ਨਾਲ ਈਸ਼ਾ ਨੇ ਕੈਪਸ਼ਨ 'ਚ ਲਿਖਿਆ ਹੈ“9 ਮਹੀਨੇ ਦੇ ਲੰਬੇ ਸਮੇਂ ਬਾਅਦ ਆਪਣੇ ਵਾਲਾਂ ਨੂੰ ਕਲਰ ਕਰਵਾ ਰਹੀ ਹਾਂ”। ਹਾਲਾਂਕਿ ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਨੇ ਈਸ਼ਾ ਦਿਓਲ ਦੀ ਖੂਬਸੂਰਤੀ ਦੀ ਖੂਬ ਤਾਰੀਫ ਕੀਤੀ ਤਾਂ ਉੱਥੇ ਹੀ ਕੁਝ ਯੂਜ਼ਰਸ ਉਨ੍ਹਾਂ ਨੂੰ ਡਿਲੀਵਰੀ ਤੋਂ ਬਾਅਦ ੳਕਲਰ ਕੈਮੀਕਲ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ ਨਜ਼ਰ ਆਏ।
Punjabi Bollywood Tadka
ਇਕ ਯੂਜ਼ਰਸ ਨੇ ਕਿਹਾ ਕਿ ਈਸ਼ਾ ਤੁਸੀ ਬਹੁਤ ਖੂਬਸੂਰਤ ਹੋ ਪਰ ਇਹ ਤੁਹਾਡੀ ਬੇਬੀ ਫੀਡ 'ਤੇ ਅਸਰ ਕਰ ਸਕਦਾ ਹੈ। ਯੂਜ਼ਰਸ ਨੇ ਈਸ਼ਾ ਨੂੰ ਕਾਫੀ ਸਲਾਹਾਂ ਦਿੱਤੀਆਂ ਹਨ। ਧਿਆਨ ਯੋਗ ਹੈ ਕਿ ਈਸ਼ਾ ਨੇ ਸਾਲ 2012 'ਚ ਭਰਤ ਤਖਤਾਨੀ ਨਾਲ ਵਿਆਹ ਕੀਤਾ ਸੀ।
Punjabi Bollywood Tadka
ਈਸ਼ਾ ਨੇ ਆਪਣੀ ਪਹਿਲੀ ਵੱਡੀ ਧੀ ਨੂੰ 2017 'ਚ ਜਨਮ ਦਿੱਤਾ ਸੀ। ਉੱਥੇ ਹੀ ਈਸ਼ਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਖਰੀ ਵਾਰ ਸਾਲ 2018 'ਚ ਆਈ ਸ਼ਾਰਟ ਫਿਲਮ 'ਕੇਕਵਾਕ' 'ਚ ਨਜ਼ਰ ਆਈ ਸੀ।


Tags: Esha DeolHair Coloured Miraya TakhtaniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari