ਮੁੰਬਈ (ਬਿਊਰੋ) — ਜਿਵੇਂ ਕਿ ਸਭ ਨੂੰ ਪਤਾ ਹੈ ਕਿ ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਹਾਲ ਹੀ 'ਚ ਉਸ ਨੇ ਇਕ ਬੇਬੀ ਸ਼ਾਵਰ ਦੀ ਪਾਰਟੀ ਆਯੋਜਿਤ ਕੀਤੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਈਸ਼ਾ ਦਿਓਲ ਵਨ ਪੀਸ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਪਿੰਕ ਕਲਰ ਦੀ ਡਰੈੱਸ ਪਾਈ ਹੈ।
ਈਸ਼ਾ ਦਿਓਲ ਇਨ੍ਹਾਂ ਤਸਵੀਰਾਂ 'ਚ ਬਹੁਤ ਖੂਬਸੂਰਤ ਅਤੇ ਖੁਸ਼ ਨਜ਼ਰ ਆ ਰਹੀ ਹੈ।
ਇਕ ਤਸਵੀਰ ਉਸ ਨਾਲ ਉਸ ਦਾ ਪਤੀ ਭਰਤ ਤਖਤਾਨੀ ਵੀ ਨਾਲ ਨਜ਼ਰ ਆ ਰਿਹਾ ਹੈ, ਜਦਕਿ ਦੂਜੀ ਤਸਵੀਰ 'ਚ ਉਹ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਨਾਲ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਈਸ਼ਾ ਦਿਓਲ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ।
ਈਸ਼ਾ ਦਿਓਲ ਨੇ ਕਾਰੋਬਾਰੀ ਭਰਤ ਤਖਤਾਨੀ ਨੂੰ ਕਈ ਸਾਲ ਡੇਟ ਕਰਨ ਤੋਂ ਬਾਅਦ ਸਾਲ 2012 'ਚ ਵਿਆਹ ਦੇ ਬੰਧਨ 'ਚ ਬੱਝੇ ਸਨ।
ਈਸ਼ਾ ਨੇ ਸਾਲ 2017 'ਚ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਰਾਧਿਆ ਰੱਖਿਆ ਸੀ।