ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਈ ਸਟਾਰਸ ਫੁੱਟਬਾਲ ਦੇ ਦੀਵਾਨੇ ਹਨ। ਜਿਸ 'ਚ ਰਣਬੀਰ ਕਪੂਰ, ਰਣਵੀਰ ਸਿੰਘ, ਈਸ਼ਾ ਗੁਪਤਾ ਸਮੇਤ ਕਈ ਸਿਤਾਰਿਆਂ ਦਾ ਨਾਮ ਆਉਂਦਾ ਹੈ। ਇੰਨਾ ਹੀ ਨਹੀਂ ਇਹ ਸਟਾਰਸ ਆਪਣੇ ਫੁੱਟਬਾਲ ਲਈ ਆਪਣਾ ਪਿਆਰ ਸੋਸ਼ਲ ਮੀਡੀਆ 'ਤੇ ਵੀ ਜ਼ਾਹਿਰ ਕਰਦੇ ਰਹਿੰਦੇ ਹਨ। ਉੱਥੇ ਹੀ ਹਾਲ ਹੀ 'ਚ ਈਸ਼ਾ ਗੁਪਤਾ ਆਪਣੀ ਪਸੰਦੀਦਾ ਟੀਮ ਅਰਸੇਨਲ ਨੂੰ ਚੀਅਰ ਕਰਦੀ ਨਜ਼ਰ ਆਈ ਪਰ ਇਸ ਦੌਰਾਨ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਜਿਹੀ ਤਸਵੀਰ ਸ਼ੇਅਰ ਕਰ ਦਿੱਤੀ ਜਿਸ ਨੂੰ ਲੈ ਕੇ ਫੈਨਜ਼ ਨਾਰਾਜ਼ ਹੋ ਗਏ। ਦਰਅਸਲ, ਈਸ਼ਾ ਗੁਪਤਾ ਨੇ ਨਾਈਜੀਰੀਅਨ ਦੇ ਫੁੱਟਬਾਲਰ ਅਲੈਗਜੈਂਡਰ ਇਵੋਬੀ 'ਤੇ ਨਸਲਭੇਦੀ ਟਿੱਪਣੀ ਕਰਦੇ ਹੋਏ ਉਨ੍ਹਾਂ ਨੂੰ ਗੋਰਿੱਲਾ ਬੋਲ ਦਿੱਤਾ। ਈਸ਼ਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਆਪਣੇ ਦੋਸਤ ਨਾਲ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਇਸ 'ਚ ਈਸ਼ਾ ਇਵੋਬੀ ਦੀ ਆਲੋਚਨਾ ਕਰਦੀ ਨਜ਼ਰ ਆ ਰਹੀ ਹੈ।
ਚੈਟ 'ਚ ਈਸ਼ਾ ਨੇ ਦੋਸਤਾਂ ਨੇ ਇਵੋਬੀ ਨੂੰ 'ਗੁਰਿੱਲਾ' ਦੱਸਿਆ ਸੀ ਕਿ ਉਸ ਦਾ ਮਾਨਸਿਕ ਤੇ ਸਰੀਰੀਕ ਵਿਕਾਸ (ਇਵੈਲਿਊਸ਼ਨ) ਰੁੱਕ ਗਿਆ ਹੈ। ਇਸ 'ਤੇ ਈਸ਼ਾ ਉੱਤਰ ਦਿੰਦੀ ਹੈ, ''ਹਾਂ... ਹਾਂ... ਮੈਨੂੰ ਨਹੀਂ ਪਤਾ ਕਿ ਉਸ ਨੂੰ ਮੈਦਾਨ ਤੋਂ ਬਾਹਰ ਕਿਉਂ ਨਹੀਂ ਰੱਖਿਆ ਗਿਆ।'' ਈਸ਼ਾ ਦੇ ਇਸ ਦੇ ਨਸਲਭੇਦੀ ਕੁਮੈਂਟ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਈ ਯੂਜ਼ਰਸ ਨੇ ਖਰੀਆਂ ਖੋਟੀਆਂ ਵੀ ਸੁਣਾਈਆਂ ਹਨ।
ਜਿਸ ਤੋਂ ਬਾਅਦ ਈਸ਼ਾ ਨੂੰ ਮੁਆਫੀ ਮੰਗਣੀ ਪਈ। ਈਸ਼ਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਮੁਆਫੀ ਮੰਗਦੇ ਹੋਏ ਕਿਹਾ,''ਦੋਸਤੋਂ ਮੈਨੂੰ ਦੁੱਖ ਹੈ ਕਿ ਤੁਹਾਨੂੰ ਲੱਗਾ ਕਿ ਇਹ ਨਸਲਭੇਦੀ ਟਿੱਪਣੀ ਹੈ। ਇਕ ਖੇਡ ਪ੍ਰੇਮੀ ਦੇ ਰੂਪ 'ਚ ਮੈਂ ਇਹ ਗਲਤ ਕੀਤਾ। ਮੇਰੀ ਇਸ ਗਲਤੀ ਨੂੰ ਮੁਆਫ ਕਰ ਦਿਓ।''
ਜਾਣਕਾਰੀ ਮੁਤਾਬਕ ਦਸ ਦੇਈਏ ਕਿ ਈਸ਼ਾ ਗੁਪਤਾ ਕਾਫੀ ਸਮੇਂ ਤੋਂ ਕਿਸੇ ਵੀ ਫਿਲਮ 'ਚ ਨਜ਼ਰ ਨਹੀਂ ਆਈ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਹੀ ਈਸ਼ਾ ਆਪਣੀਆਂ ਬੋਲਡ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸੁਰਖੀਆਂ 'ਚ ਆ ਜਾਂਦੀ ਹੈ।