ਮੁੰਬਈ— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅੱਜ-ਕੱਲ ਆਪਣੀ ਬੋਲਡ ਲੁੱਕ ਨੂੰ ਲੈ ਕੇ ਕਾਫੀ ਸੁਰਖੀਆ ਬਟੌਰ ਰਹੀ ਹੈ। ਹਾਲ ਹੀ 'ਚ ਈਸ਼ਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਉਨ੍ਹਾਂ ਦੀ ਫਿਲਮ ਦੀ ਇਕ ਐਕਟੀਵਿਟੀ ਦੌਰਾਨ ਲਈ ਗਈ ਹੈ। ਈਸ਼ਾ ਅੱਜ-ਕੱਲ ਆਪਣੀ ਆਉਣ ਵਾਲੀ ਫਿਲਮ 'ਬਾਦਸ਼ਾਹੋ' ਨੂੰ ਲੈ ਕੇ ਕਾਫੀ ਬਿਜ਼ੀ ਹੈ।
ਉਨ੍ਹਾਂ ਦੀ ਇਹ ਤਸਵੀਰਾਂ ਇਸ ਫਿਲਮ ਦੀ ਮੀਡੀਆ ਮੀਟ ਦੌਰਾਨ ਸਾਹਮਣੇ ਆਈ ਹੈ। ਇਨ੍ਹਾਂ ਤਸਵੀਰਾਂ 'ਚ ਉਹ ਪਰਪਲ ਅਤੇ ਵਾਈਟ ਕਲਰ ਦੀ ਇਕ ਡਰੈੱਸ ਪਹਿਨੀ ਹੈ, ਜਿਸ 'ਚ ਉਹ ਬੇਹੱਦ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ। ਡਰੈੱਸ ਦੇ ਨਾਲ ਉਨ੍ਹਾਂ ਨੇ ਕਾਫੀ ਲਾਈਟ ਮੇਕਅੱਪ ਕੀਤਾ ਹੈ, ਜੋ ਉਨ੍ਹਾਂ ਦੇ ਚਿਹਰੇ ਨੂੰ ਚਾਰ ਚੰਨ ਲਗਾ ਰਿਹਾ ਹੈ।
ਉਹ ਬਹੁਤ ਹੀ ਕਾਨਫੀਡੈਂਸ ਦੇ ਨਾਲ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਈਸ਼ਾ ਅੱਜ-ਕੱਲ ਆਪਣੀ ਹੌਟ ਲੁੱਕ ਦੀ ਵਜ੍ਹਾ ਤੋਂ ਸੋਸ਼ਲ ਸਾਈਟ 'ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਉਨ੍ਹਾਂ ਦੇ ਇੰਸਟਾਗਰਾਮ 'ਤੇ ਡੇਢ ਮੀਲੀਅਨ ਫਾਲੋਵਰਜ਼ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੀ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਈਸ਼ਾ ਦੀ ਫਿਲਮ ਬਾਦਸ਼ਾਹੋਂ ਦਾ ਟਰੇਲਰ ਹੁਣੇ ਪਿਛਲੇ ਹੀ ਦਿਨੀਂ ਰਿਲੀਜ਼ ਹੋਇਆ ਸੀ। ਇਸ 'ਚ ਈਸ਼ਾ ਤੋਂ ਇਲਾਵਾ ਅਜੇ ਦੇਵਗਨ, ਇਮਰਾਨ, ਇਲਿਆਨਾ ਡਿਕਰੂਜ਼ ਅਤੇ ਵਿਧੁੱਤ ਜਾਮਪਾਲ ਮੁੱਖ ਭੂਮਿਕਾਵਾਂ 'ਚ ਹੈ।