ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਅਕਸਰ ਆਪਣੀਆਂ ਹੌਟ ਅਦਾਵਾਂ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਈਸ਼ਾ ਆਪਣੀਆਂ ਤਸਵੀਰਾਂ ਕਰਕੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੌਰ ਰਹੀ ਹੈ। ਈਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਦਰਸਅਲ ਈਸ਼ਾ Vogue ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਈਸ਼ਾ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ।
ਬੀਤੇ ਦਿਨੀਂ ਈਸ਼ਾ ਆਪਣੇ ਨਿਊਡ ਫੋਟੋਸ਼ੂਟ ਕਰਕੇ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋਈ। ਨਿਊਡ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਈਸ਼ਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਈਸ਼ਾ ਦੇ ਇੰਸਟਾਗ੍ਰਾਮ 'ਤੇ ਕਰੀਬ 2 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ 1,148 ਪੋਸਟਾਂ ਸ਼ੇਅਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਰਿਲੀਜ਼ ਹੋਈ ਮਲਟੀਸਟਾਰ ਫਿਲਮ 'ਬਾਦਸ਼ਾਹੋ' 'ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਈ। ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਸਾਬਤ ਹੋਈ ਹੈ।