FacebookTwitterg+Mail

B'Day Spl : 'ਲਾਅ ਸਕਾਲਰਸ਼ਿਪ' ਛੱਡ ਬਾਲੀਵੁੱਡ 'ਚ ਇੰਝ ਮਾਰੀ ਸੀ ਈਸ਼ਾ ਗੁਪਤਾ ਨੇ ਐਂਟਰੀ

esha gupta
28 November, 2017 06:14:14 PM

ਮੁੰਬਈ (ਬਿਊਰੋ)— ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਅੱਜ 32 ਸਾਲ ਦੀ ਹੋ ਚੁੱਕੀ ਹੈ। ਈਸ਼ਾ ਦਾ ਜਨਮ 28 ਨਵੰਬਰ, 1985 ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਇਆ ਸੀ। ਉਸਨੇ ਸਾਲ 2012 'ਚ ਫਿਲਮ 'ਜੰਨਤ 2' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਆਪਣੀ ਪਹਿਲੀ ਫਿਲਮ ਲਈ ਉਸਨੂੰ ਬੈਸਟ ਫੀਮੇਲ ਦਾ ਨਾਮੀਨੇਸ਼ਨ ਵੀ ਮਿਲਿਆ ਸੀ। ਈਸ਼ਾ ਨੇ ਕਰਨਾਟਕ ਦੀ ਮਨੀਪਾਲ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮਾਸ ਕਮਊਨੀਕੇਸ਼ਨ ਦੀ ਪੜ੍ਹਾਈ ਕੀਤੀ ਹੈ। ਸਾਲ 2007 'ਚ ਉਸਨੇ ਫੇਮਿਨਾ ਮਿਸ ਇੰਡੀਆ 'ਚ ਹਿੱਸਾ ਲਿਆ, ਜਿੱਥੇ ਉਹ ਮਿਸ ਫੋਟੋਜੇਨਿਕ ਦਾ ਖਿਤਾਬ ਜਿੱਤਣ 'ਚ ਸਫਲ ਰਹੀ।

Punjabi Bollywood Tadka
ਈਸ਼ਾ ਨੂੰ ਫਿਲਮਾਂ ਨਾਲ ਕਾਫੀ ਡੁੰਘਾ ਲਗਾਵ ਹੈ, ਉਸਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਸਨੂੰ ਅਮਰੀਕਾ ਦੇ ਇਕ ਲਾਅ ਸਕੂਲ ਤੋਂ ਸਕਾਲਰਸ਼ਿੱਪ ਦਾ ਆਫਰ ਮਿਲਿਆ ਸੀ, ਪਰ ਉਸਨੇ ਆਪਣੇ ਫਿਲਮੀ ਕਰੀਅਰ ਨੂੰ ਤਰਜ਼ੀਹ ਦਿੰਦੇ ਹੋਏ ਸਕਾਲਰਸ਼ਿੱਪ ਲੈਣ ਤੋਂ ਮਨ੍ਹਾ ਕਰ ਦਿੱਤਾ। ਸਾਲ 2012 'ਚ ਉਸਨੇ ਮਹੇਸ਼ ਭੱਟ ਨਾਲ ਤਿੰਨ ਫਿਲਮਾਂ ਸਾਈਨ ਕੀਤੀਆਂ, ਜਿਸ ਤੋਂ ਬਾਅਦ ਉਸ ਸਾਲ 'ਚ ਹੀ ਈਸ਼ਾ ਦੀ ਪਹਿਲੀ ਫਿਲਮ 'ਜੰਨਤ 2' ਰਿਲੀਜ਼ ਹੋਈ ਜੋ ਕਿ ਬਾਕਸ ਆਫਿਸ 'ਤੇ ਹਿੱਟ ਰਹੀ। ਇਸ ਫਿਲਮ 'ਚ ਈਸ਼ਾ ਨੇ ਲੀਡ ਅਭਿਨੇਤਾ ਦੇ ਤੌਰ 'ਤੇ ਇਮਰਾਨ ਹਾਸ਼ਮੀ ਅਹਿਮ ਭੂਮਿਕਾ 'ਚ ਨਜ਼ਰ ਆਏ।

Punjabi Bollywood Tadka
ਸੂਤਰਾਂ ਮੁਤਾਬਕ ਈਸ਼ਾ ਬੁਰੀ ਨਜ਼ਰ ਤੋਂ ਬੱਚਨ ਲਈ ਹਮੇਸ਼ਾ ਕਾਲਾ ਟਿੱਕਾ ਲਗਾਉਂਦੀ ਹੈ। ਉਹ ਇਸ ਗੱਲ ਦਾ ਖਾਸ ਧਿਆਨ ਰੱਖਦੀ ਹੈ ਕਿ ਮੇਕਅੱਪ ਆਰਟਿਸਟ ਉਸਦੇ ਕੰਨ ਪਿੱਛੇ ਇਕ ਛੋਟਾ ਜਿਹਾ ਕਾਲਾ ਟਿੱਕਾ ਜ਼ਰੂਰ ਲਗਾ ਦੇਵੇ, ਤਾਂ ਜੋ ਉਹ ਬੁਰੀ ਨਜ਼ਰ ਤੋਂ ਬੱਚ ਸਕੇ। ਅਜਿਹਾ ਬਿਲਕੁੱਲ ਨਹੀਂ ਹੈ ਕਿ ਈਸ਼ਾ ਅਚਾਨਕ ਹੀ ਬੋਲਡ ਅੰਦਾਜ਼ 'ਚ ਨਜ਼ਰ ਆਉਣ ਲੱਗੀ ਹੋਵੇ, ਬਲਕਿ ਉਹ ਮਾਡਲਿੰਗ ਦੇ ਦਿਨਾਂ ਤੋਂ ਹੀ ਬੋਲਡ ਰਹੀ ਹੈ। ਸਾਲ 2009 'ਚ ਉਸਨੇ ਕਿੰਗਫਿਸ਼ਰ ਕੈਲੇਂਡਰ ਦੇ ਲਈ ਕਾਫੀ ਬੋਲਡ ਫੋਟੋਸ਼ੂਟ ਕਰਵਾਇਆ ਸੀ ਜਿਸ ਨਾਲ ਉਸਨੇ ਕਾਫੀ ਸੁਰਖੀਆਂ ਬਟੌਰੀਆਂ ਸਨ।

Punjabi Bollywood Tadka
ਆਪਣੇ ਫਿਲਮੀ ਕਰੀਅਰ ਦੌਰਾਨ ਹੁਣ ਤੱਕ ਈਸ਼ਾ ਕਰੀਬ 11 ਫਿਲਮਾਂ 'ਚ ਕੰਮ ਕਰ ਚੁੱਕੀ ਹੈ ਜਿਸ 'ਚ 9 ਹਿੰਦੀ ਫਿਲਮਾਂ ਹਨ ਅਤੇ ਦੱਖਣੀ ਫਿਲਮ Veedevadu ਹੈ। ਉਸਨੇ ਸਾਲ 2014 'ਚ 'ਸੰਕਸ਼ਿਪਤ' ਨਾਂ ਦੀ ਇਕ ਸ਼ਾਰਟ ਫਿਲਮ 'ਚ ਕੰਮ ਕੀਤਾ। ਇਸ ਤੋਂ ਈਸ਼ਾ ਟੀ. ਵੀ. ਸ਼ੋਅ 'ਸੀ. ਆਈ. ਡੀ.' 'ਚ ਕੰਮ ਵੀ ਕਰ ਚੁੱਕੀ ਹੈ। ਇਸ ਸਾਲ ਉਹ ਅਜੇ ਦੇਵਗਨ ਸਟਾਰਰ 'ਬਾਦਸ਼ਾਹੋ' 'ਚ ਨਜ਼ਰ ਆਈ ਸੀ ਜੋ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Esha Gupta Birthday Law Scholarship Jannat 2 Kingfisher Calendar Bollywood Actress