ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਹਮੇਸ਼ਾ ਹੀ ਆਪਣੇ ਸਟਾਇਲ ਅਤੇ ਹੌਟਨੈੱਸ ਕਰਕੇ ਸੁਰਖੀਆਂ 'ਚ ਰਹੀ ਹੈ। ਹਾਲ ਹੀ 'ਚ ਈਸ਼ਾ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਦਰਸਅਲ, ਈਸ਼ਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਗੱਲ ਦਾ ਈਸ਼ਾਰਾ ਦਿੱਤਾ ਹੈ ਕਿ ਉਹ ਜਲਦ ਆਪਣੇ ਪ੍ਰੇਮੀ ਨਿਖਿਲ ਥਮਪੀ ਨਾਲ ਮੰਗਣੀ ਕਰ ਸਕਦੀ ਹੈ। ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਨਿਖਿਲ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਨਿਖਿਲ ਮੈਂ ਤਿਆਰ ਹਾਂ, ਇਸ ਦੇ ਨਾਲ ਹੀ ਉਸਨੇ ਅੰਗੂਠੀ ਦਾ ਇਮੋਟੀਕਾਨ ਬਣਾਇਆ ਹੈ।
![](https://smedia2.intoday.in/aajtak/images/012018/esha_mos_032518113424.jpg)
ਦੱਸਣਯੋਗ ਹੈ ਕਿ ਈਸ਼ਾ ਨੇ ਕੁਝ ਸਮਾਂ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਆਪਣੇ ਪ੍ਰੇਮੀ ਬਾਰੇ ਦੱਸਿਆ ਸੀ। ਦੋਵੇਂ ਕਾਫੀ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਈਸ਼ਾ ਨੂੰ ਆਖਰੀ ਵਾਰ 'ਬਾਦਸ਼ਾਹੋ' 'ਚ ਦੇਖਿਆ ਗਿਆ ਸੀ। ਫਿਲਮ 'ਚ ਅਜੇ ਦੇਵਗਨ, ਇਮਰਾਨ ਹਾਸ਼ਮੀ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ।