FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਈਸ਼ਾ ਗੁਪਤਾ ਦਾ ਖੂਬਸੂਰਤ ਲੁੱਕ

esha gupta
15 July, 2018 04:44:01 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਵੱਖ-ਵੱਖ ਆਊਟਫਿੱਟਸ 'ਚ ਖੂਬ ਪੋਜ਼ ਦਿੱਤੇ ਹਨ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਇਨ੍ਹੀਂ ਦਿਨੀਂ ਈਸ਼ਾ ਗੁਪਤਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹਾਰਦਿਕ ਪੰਡਯਾ ਨੂੰ ਡੇਟ ਕਰ ਰਹੀ ਹੈ ਪਰ ਦੋਵਾਂ ਨੇ ਹਾਲੇ ਤੱਕ ਇਸ ਗੱਲ 'ਤੇ ਕੋਈ ਬਿਆਨ ਨਹੀਂ ਦਿੱਤਾ। ਦੋਵਾਂ ਨੂੰ ਅਕਸਰ ਹੀ ਇਕੱਠੇ ਦੇਖਿਆ ਜਾਂਦਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਈਸ਼ਾ ਗੁਪਤਾ ਪੇਸ਼ੇ ਤੋਂ ਇਕ ਬਿਹਤਰੀਨ ਅਦਾਕਾਰਾ ਤੇ ਮਾਡਲ ਹੈ। ਉਸ ਨੇ ਆਪਣੀਆਂ ਅਦਾਵਾਂ ਦੇ ਬਲਬੂਤੇ ਸਾਲ 2007 'ਚ ਮਿਸ ਇੰਟਰਨੈਸ਼ਨਲ ਦਾ ਐਵਾਰਡ ਆਪਣੇ ਨਾਂ ਕੀਤਾ ਸੀ।
Punjabi Bollywood Tadka
ਫਿਰ ਈਸ਼ਾ ਨੇ ਬਾਲੀਵੁੱਡ 'ਚ ਕਦਮ ਰੱਖਿਆ ਤੇ 'ਜੰਨਤ', 'ਰਾਜ਼ 3 ਡੀ', 'ਬੇਬੀ' ਤੇ 'ਬਾਦਸ਼ਾਹੋ' ਵਰਗੀਆਂ ਫਿਲਮਾਂ 'ਚ ਅਦਾਕਾਰੀ ਕਰਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ। 
Punjabi Bollywood Tadka
ਇਸ ਤੋਂ ਬਾਅਦ ਉਸ ਨੇ ਬੈਸਟ ਫੀਮੇਲ ਡੈਬਿਊ ਦਾ ਐਵਾਰਡ ਵੀ ਜਿੱਤਿਆ। ਇਸ ਸਾਲ ਉਸ ਦੀਆਂ 3 ਬੈਕ ਟੂ ਬੈਕ ਫਿਲਮਾਂ ਆਉਣ ਵਾਲੀਆਂ ਹਨ , ਜਿਨ੍ਹਾਂ 'ਚ 'ਹੇਰਾ ਫੇਰੀ 3', 'ਟੋਟਲ ਧਮਾਲ' ਤੇ 'ਪਲਟਨ' ਸ਼ਾਮਲ ਹਨ।​​​​​​​
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Esha GuptaInstagramTotal DhamaalAjay DevgnAnil KapoorMadhuri DixitRiteish DeshmukhArshad WarsiJaved JaffreyJannat 2Raaz 3DBaadshaho

Edited By

Sunita

Sunita is News Editor at Jagbani.