FacebookTwitterg+Mail

ਇੰਟਰਨੈੱਟ 'ਤੇ ਵਾਇਰਲ ਹੋਇਆ ਈਸ਼ਾ ਗੁਪਤਾ ਦਾ ਨਵਾਂ ਲੁੱਕ

esha gupta
04 August, 2018 11:00:02 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka
ਉਸ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਈਸ਼ਾ ਗੁਪਤਾ ਕਈ ਵਾਰ ਅਜਿਹੇ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਇਨ੍ਹੀਂ ਦਿਨੀਂ ਈਸ਼ਾ ਗੁਪਤਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹਾਰਦਿਕ ਪੰਡਯਾ ਨੂੰ ਡੇਟ ਕਰ ਰਹੀ ਹੈ ਪਰ ਦੋਵਾਂ ਨੇ ਹਾਲੇ ਤੱਕ ਇਸ ਗੱਲ 'ਤੇ ਕੋਈ ਬਿਆਨ ਨਹੀਂ ਦਿੱਤਾ।

Punjabi Bollywood Tadka
ਦੋਵਾਂ ਨੂੰ ਅਕਸਰ ਹੀ ਇਕੱਠੇ ਦੇਖਿਆ ਜਾਂਦਾ ਹੈ।ਦੱਸਣਯੋਗ ਹੈ ਕਿ ਈਸ਼ਾ ਗੁਪਤਾ ਪੇਸ਼ੇ ਤੋਂ ਇਕ ਬਿਹਤਰੀਨ ਅਦਾਕਾਰਾ ਤੇ ਮਾਡਲ ਹੈ। ਉਸ ਨੇ ਆਪਣੀਆਂ ਅਦਾਵਾਂ ਦੇ ਬਲਬੂਤੇ ਸਾਲ 2007 'ਚ ਮਿਸ ਇੰਟਰਨੈਸ਼ਨਲ ਦਾ ਐਵਾਰਡ ਆਪਣੇ ਨਾਂ ਕੀਤਾ ਸੀ।

Punjabi Bollywood Tadka
ਫਿਰ ਈਸ਼ਾ ਨੇ ਬਾਲੀਵੁੱਡ 'ਚ ਕਦਮ ਰੱਖਿਆ ਤੇ 'ਜੰਨਤ', 'ਰਾਜ਼ 3 ਡੀ', 'ਬੇਬੀ' ਤੇ 'ਬਾਦਸ਼ਾਹੋ' ਵਰਗੀਆਂ ਫਿਲਮਾਂ 'ਚ ਅਦਾਕਾਰੀ ਕਰਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ।

Punjabi Bollywood Tadka
ਇਸ ਤੋਂ ਬਾਅਦ ਉਸ ਨੇ ਬੈਸਟ ਫੀਮੇਲ ਡੈਬਿਊ ਦਾ ਐਵਾਰਡ ਵੀ ਜਿੱਤਿਆ। ਇਸ ਸਾਲ ਉਸ ਦੀਆਂ 3 ਬੈਕ ਟੂ ਬੈਕ ਫਿਲਮਾਂ ਆਉਣ ਵਾਲੀਆਂ ਹਨ, ਜਿਨ੍ਹਾਂ 'ਚ 'ਹੇਰਾ ਫੇਰੀ 3', 'ਟੋਟਲ ਧਮਾਲ' ਤੇ 'ਪਲਟਨ' ਸ਼ਾਮਲ ਹਨ।​​​​​
Punjabi Bollywood Tadka


Tags: Esha GuptaInstagramPhotoshootTotal DhamaalJannat 2Raaz 3 DBaadshaho

Edited By

Manju

Manju is News Editor at Jagbani.