ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਨਾਂ ਫਿਲਮ ਇੰਡਸਟਰੀ ਦੀਆਂ ਉਨ੍ਹਾਂ ਟੌਪ ਅਭਿਨੇਤਰੀਆਂ 'ਚ ਆਉਂਦਾ ਹੈ, ਜਿਨ੍ਹਾਂ ਨੇ ਬੇਹੱਦ ਘੱਟ ਸਮੇਂ 'ਚ ਲੋਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ 'ਚ ਈਸ਼ਾ ਗੁਪਤਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਈਸ਼ਾ ਦਾ ਖੂਬਸੂਰਤ ਲੁੱਕ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ।
ਦੱਸ ਦੇਈਏ ਕਿ ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਈਸ਼ਾ ਗੁਪਤਾ ਡਾਂਸ ਕਲਾਸ ਤੋਂ ਬਾਹਰ ਨਿਕਲ ਰਹੀ ਸੀ। ਸਟਾਈਲਿਸ਼ ਟੌਪ ਨਾਲ ਅੱਖਾਂ 'ਤੇ ਚਸ਼ਮੇ, ਇਸ ਅੰਦਾਜ਼ ਨੇ ਈਸ਼ਾ ਦੇ ਸਟਾਈਲ ਨੂੰ ਹੋਰ ਵੀ ਚਮਕਾ ਦਿੱਤਾ।
ਈਸ਼ਾ ਨੇ ਇੱਥੇ ਬਲੈਕ ਲੈਗਿੰਗ ਨਾਲ ਗ੍ਰੀਨ ਕਲਰ ਦਾ ਟੌਪ ਪਾਇਆ ਸੀ, ਜਿਸ 'ਚ ਉਹ ਕਾਫੀ ਅਟ੍ਰੈਕਟਿਵ ਲੱਗ ਰਹੀ ਸੀ।
ਈਸ਼ਾ ਨੂੰ ਡਾਂਸ ਕਲਾਸ ਤੋਂ ਬਾਹਰ ਆਉਂਦਾ ਦੇਖ ਮੀਡੀਆ ਨੇ ਉਸ ਨੂੰ ਘੇਰ ਲਿਆ ਤੇ ਈਸ਼ਾ ਨੇ ਵੀ ਮੀਡੀਆ ਨੂੰ ਖੂਬ ਪੋਜ਼ ਦਿੱਤੇ।
'ਬਾਦਸ਼ਾਂਹੋ' ਗਰਲ ਨੇ ਬੇਸ਼ੱਕ ਫਿਲਮਾਂ 'ਚ ਕੁਝ ਖਾਸ ਨਾਂ ਨਹੀਂ ਕਮਾਇਆ ਪਰ ਉਸ ਦੇ ਗਲੈਮਰ ਨੇ ਲੋਕਾਂ ਨੂੰ ਕਾਇਲ ਕੀਤਾ ਹੋਇਆ ਹੈ।
ਇਸ ਤੋਂ ਇਲਾਵਾ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਫੈਨਜ਼ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
'ਬਾਦਸ਼ਾਹੋ' ਫ਼ਿਲਮ 'ਚ ਅਜੇ ਦੇਵਗਨ ਦੇ ਨਾਲ ਕੰਮ ਕਰਨ ਤੋਂ ਬਾਅਦ ਹੁਣ ਈਸ਼ਾ 'ਤੇ ਡਾਂਸ ਦਾ ਭੂਤ ਸਵਾਰ ਹੋਇਆ ਹੈ ਜਿਸ ਦੀ ਡਾਂਸ ਵੀਡੀਓ ਉਸ ਦੇ ਸੋਸ਼ਲ ਮੀਡੀਆ 'ਤੇ ਵੀ ਦੇਖ ਸਕਦੇ ਹੋ।