FacebookTwitterg+Mail

ਹੋਟਲ ਦੇ ਮਾਲਕ 'ਤੇ ਈਸ਼ਾ ਗੁਪਤਾ ਦੇ ਗੰਭੀਰ ਦੋਸ਼, ਕਿਹਾ 'ਇੰਝ ਲੱਗਾ ਜਿਵੇਂ ਮੇਰਾ ਰੇਪ ਕੀਤਾ ਹੋਵੇ'

esha gupta accuses delhi restaurateur of inappropriate behaviour
07 July, 2019 05:51:01 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦੀ ਹਾਲ ਹੀ 'ਚ ਫਿਲਮ 'ਵਨ ਡੇ : ਜਸਟਿਸ ਡਿਲੀਵਰਸ' ਰਿਲੀਜ਼ ਹੋਈ ਹੈ। ਇਸੇ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਈਸ਼ਾ ਗੁਪਤਾ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਪਹੁੰਚੀ ਸੀ। ਈਸ਼ਾ ਦਾ ਦੋਸ਼ ਹੈ ਕਿ ਹੋਟਲ ਦੇ ਮਾਲਕ ਰੋਹਿਤ ਵਿਗ ਨੇ ਉਸ ਨਾਲ ਗਲਤ ਵਰਤਾਓ (ਵਤੀਰਾ) ਕੀਤਾ। ਈਸ਼ਾ ਨੇ ਸੋਸ਼ਲ ਮੀਡੀਆ 'ਤੇ ਪੂਰਾ ਕਿੱਸਾ ਸ਼ੇਅਰ ਕੀਤਾ ਹੈ। ਈਸ਼ਾ ਗੁਪਤਾ ਨੇ ਦੱਸਿਆ ਰੋਹਿਤ ਦੇ ਵਰਤਾਓ ਅਤੇ ਬਾਡੀ ਲੈਂਗਵੇਜ਼ (ਭਾਸ਼ਾ) ਤੋਂ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ। ਈਸ਼ਾ ਨੇ ਟਵੀਟ 'ਚ ਦੱਸਿਆ ਕਿ ਜੇਕਰ ਮੈਨੂੰ ਇੰਨਾਂ ਅਸੁਰੱਖਿਅਤ ਮਹਿਸੂਸ ਹੋਇਆ ਹੈ ਤਾਂ ਬਾਕੀ ਲੜਕੀਆਂ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੋਵੇਗਾ ਜਦੋਂ ਉਹ ਬਾਹਰ ਜਾਂਦੀਆਂ ਹੋਣਗੀਆਂ। ਈਸ਼ਾ ਨੇ ਟਵੀਟ ਕੀਤਾ 'ਜੇਕਰ ਦੇਸ਼ 'ਚ ਮੇਰੇ ਵਰਗੀ ਇਕ ਮਹਿਲਾ ਹੀ ਅਸੁਰੱਖਿਅਤ ਮਹਿਸੂਸ ਕਰਦੀ ਹੈ ਤਾਂ ਬਾਕੀ ਲੜਕੀਆਂ ਕਿਵੇਂ ਦਾ ਮਹਿਸੂਸ ਕਰਦੀਆਂ ਹੋਣਗੀਆਂ। ਇਥੋਂ ਤੱਕ ਕਿ ਮੇਰੇ ਨਾਲ ਦੋ ਬਾਡੀਗਾਰਡ ਸਨ ਪਰ ਮੈਂ ਅਜਿਹਾ ਮਹਿਸੂਸ ਕੀਤਾ ਜਿਵੇਂ ਮੇਰਾ ਰੇਪ ਹੋ ਗਿਆ ਹੋਵੇ। ਰੋਹਿਤ ਵਿਗ ਤੂੰ ਇਕ ਸੂਅਰ ਹੈ, ਉਹ ਇਸ ਗੰਦਗੀ ਦਾ ਹੀ ਹੱਕਦਾਰ ਹੈ।'' ਅਗਲੇ ਟਵੀਟ 'ਚ ਈਸ਼ਾ ਨੇ ਲਿਖਿਆ, ''ਰੋਹਿਤ ਵਿਗ ਵਰਗੇ ਲੋਕਾਂ ਕਾਰਨ ਹੀ ਮਹਿਲਾਵਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਪਾਉਂਦੀਆਂ। ਤੂੰ ਮੇਰੇ ਕੋਲ ਸੀ ਤੇ ਤੇਰਾ ਘੂਰਨਾ ਹੀ ਕਾਫੀ ਸੀ।'' 


ਈਸ਼ਾ ਨੇ ਰੋਹਿਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਰੋਹਿਤ ਵਿਗ ਇਕ ਅਜਿਹਾ ਆਦਮੀ ਹੈ, ਜੋ ਸੋਚਦਾ ਹੈ ਕਿ ਮਹਿਲਾਵਾਂ ਨੂੰ ਪੂਰੀ ਰਾਤ ਘੂਰਨਾ ਅਤੇ ਅਸਹਿਜ ਮਹਿਸੂਸ ਕਰਵਾਉਣਾ ਠੀਕ ਹੈ। ਉਨ੍ਹਾਂ ਨੇ ਮੈਨੂੰ ਨਾ ਹੀ ਛੂਹਿਆ ਅਤੇ ਨਾ ਹੀ ਕੁਝ ਕਿਹਾ ਪਰ ਮੈਨੂੰ ਘੂਰਦਾ ਰਿਹਾ। ਇਕ ਫੈਨ ਦੀ ਤਰ੍ਹਾਂ ਨਹੀਂ ਕਿਉਂ ਕਿ ਮੈਂ ਇਕ ਐਕਟਰ ਹਾਂ ਸਗੋਂ ਇਸ ਲਈ ਕਿ ਮੈਂ ਇਕ ਮਹਿਲਾ ਹਾਂ। ਅਸੀਂ ਕਿੱਥੇ ਸੁਰੱਖਿਅਤ ਹਾਂ? ਕੀ ਇਕ ਮਹਿਲਾ ਹੋਣਾ ਅਭਿਸ਼ਾਪ ਹੈ।''


ਇਸ ਤੋਂ ਇਲਾਵਾ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਕੁਝ ਲੋਕ ਬੇਹੱਦ ਰੂਡ ਹੁੰਦੇ ਹਨ, ਲੱਗਦਾ ਹੈ ਕਿ ਉਹ ਕਦੇ ਨਹੀਂ ਸਿੱਖਣਗੇ ਕਿ ਅਣਜਾਨ ਲੋਕਾਂ ਨਾਲ ਕਿਵੇਂ ਦਾ ਵਤੀਰਾ ਕੀਤਾ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਤਮੀਜ਼ ਸਿਖਾਉਣ ਦੀ ਜ਼ਰੂਰਤ ਹੈ। ਮੇਰੀ ਪਿਛਲੀ ਪੋਸਟ ਬਾਰੇ 'ਚ ਇਹ ਆਦਮੀ ਬਿਲਕੁਲ ਅੱਖਾਂ ਨਾਲ ਮੇਰਾ ਰੇਪ ਕਰ ਰਿਹਾ ਸੀ...ਸ਼ੁੱਕਰ ਹੈ ਕਿ ਮੇਰੇ ਬਾਡੀਗਾਰਡ ਇਸ ਸਥਿਤੀ 'ਚ ਸ਼ਾਂਤ ਰਹੇ। ਕਿ ਕੋਈ ਇਸ ਵਿਅਕਤੀ ਨੂੰ ਜਾਣਦਾ ਹੈ। ਇਸ ਵਿਅਕਤੀ ਨੂੰ 3 ਵਾਰ ਠੀਕ ਵਰਤਾਓ ਕਰਨ ਲਈ ਕਿਹਾ ਗਿਆ। ਕੌਣ ਹੈ ਇਹ ਭਵਿੱਖ ਦਾ ਬਲਾਤਕਾਰੀ।''


Tags: Esha GuptaDelhi RestaurateurInappropriate BehaviourIdentifiesTwitterInstagram

Edited By

Sunita

Sunita is News Editor at Jagbani.