FacebookTwitterg+Mail

B'Day: 'ਲਾਅ ਸਕਾਲਰਸ਼ਿਪ' ਛੱਡ ਬਾਲੀਵੁੱਡ 'ਚ ਇੰਝ ਮਾਰੀ ਸੀ ਈਸ਼ਾ ਗੁਪਤਾ ਨੇ ਐਂਟਰੀ

esha gupta birthday
28 November, 2019 10:54:09 AM

ਮੁੰਬਈ (ਬਿਊਰੋ)— ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਅੱਜ 34 ਸਾਲ ਦੀ ਹੋ ਚੁੱਕੀ ਹੈ। ਈਸ਼ਾ ਦਾ ਜਨਮ 28 ਨਵੰਬਰ, 1985 ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਇਆ ਸੀ। ਉਸਨੇ ਸਾਲ 2012 'ਚ ਫਿਲਮ 'ਜੰਨਤ 2' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਆਪਣੀ ਪਹਿਲੀ ਫਿਲਮ ਲਈ ਉਸਨੂੰ ਬੈਸਟ ਫੀਮੇਲ ਦਾ ਨਾਮੀਨੇਸ਼ਨ ਵੀ ਮਿਲਿਆ ਸੀ। ਈਸ਼ਾ ਨੇ ਕਰਨਾਟਕ ਦੀ ਮਨੀਪਾਲ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮਾਸ ਕਮਊਨੀਕੇਸ਼ਨ ਦੀ ਪੜ੍ਹਾਈ ਕੀਤੀ ਹੈ। ਸਾਲ 2007 'ਚ ਉਸ ਨੇ ਫੇਮਿਨਾ ਮਿਸ ਇੰਡੀਆ 'ਚ ਹਿੱਸਾ ਲਿਆ, ਜਿੱਥੇ ਉਹ ਮਿਸ ਫੋਟੋਜੇਨਿਕ ਦਾ ਖਿਤਾਬ ਜਿੱਤਣ 'ਚ ਸਫਲ ਰਹੀ।
Punjabi Bollywood Tadka
ਈਸ਼ਾ ਨੂੰ ਫਿਲਮਾਂ ਨਾਲ ਕਾਫੀ ਡੁੰਘਾ ਲਗਾਅ ਹੈ, ਉਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਸ ਨੂੰ ਅਮਰੀਕਾ ਦੇ ਇਕ ਲਾਅ ਸਕੂਲ ਤੋਂ ਸਕਾਲਰਸ਼ਿੱਪ ਦਾ ਆਫਰ ਮਿਲਿਆ ਸੀ, ਪਰ ਉਸ ਨੇ ਆਪਣੇ ਫਿਲਮੀ ਕਰੀਅਰ ਨੂੰ ਤਰਜ਼ੀਹ ਦਿੰਦੇ ਹੋਏ ਸਕਾਲਰਸ਼ਿੱਪ ਲੈਣ ਤੋਂ ਮਨ੍ਹਾ ਕਰ ਦਿੱਤਾ।
Punjabi Bollywood Tadka
ਸਾਲ 2012 'ਚ ਉਸ ਨੇ ਮਹੇਸ਼ ਭੱਟ ਨਾਲ ਤਿੰਨ ਫਿਲਮਾਂ ਸਾਈਨ ਕੀਤੀਆਂ, ਜਿਸ ਤੋਂ ਬਾਅਦ ਉਸ ਸਾਲ 'ਚ ਹੀ ਈਸ਼ਾ ਦੀ ਪਹਿਲੀ ਫਿਲਮ 'ਜੰਨਤ 2' ਰਿਲੀਜ਼ ਹੋਈ ਜੋ ਕਿ ਬਾਕਸ ਆਫਿਸ 'ਤੇ ਹਿੱਟ ਰਹੀ। ਇਸ ਫਿਲਮ 'ਚ ਈਸ਼ਾ ਨੇ ਲੀਡ ਅਭਿਨੇਤਾ ਦੇ ਤੌਰ 'ਤੇ ਇਮਰਾਨ ਹਾਸ਼ਮੀ ਅਹਿਮ ਭੂਮਿਕਾ 'ਚ ਨਜ਼ਰ ਆਏ।
Punjabi Bollywood Tadka

ਸੂਤਰਾਂ ਮੁਤਾਬਕ ਈਸ਼ਾ ਬੁਰੀ ਨਜ਼ਰ ਤੋਂ ਬੱਚਨ ਲਈ ਹਮੇਸ਼ਾ ਕਾਲਾ ਟਿੱਕਾ ਲਗਾਉਂਦੀ ਹੈ। ਉਹ ਇਸ ਗੱਲ ਦਾ ਖਾਸ ਧਿਆਨ ਰੱਖਦੀ ਹੈ ਕਿ ਮੇਕਅੱਪ ਆਰਟਿਸਟ ਉਸ ਦੇ ਕੰਨ ਪਿੱਛੇ ਇਕ ਛੋਟਾ ਜਿਹਾ ਕਾਲਾ ਟਿੱਕਾ ਜ਼ਰੂਰ ਲਗਾ ਦੇਵੇ, ਤਾਂ ਜੋ ਉਹ ਬੁਰੀ ਨਜ਼ਰ ਤੋਂ ਬੱਚ ਸਕੇ।
Punjabi Bollywood Tadka
ਅਜਿਹਾ ਬਿਲਕੁੱਲ ਨਹੀਂ ਹੈ ਕਿ ਈਸ਼ਾ ਅਚਾਨਕ ਹੀ ਬੋਲਡ ਅੰਦਾਜ਼ 'ਚ ਨਜ਼ਰ ਆਉਣ ਲੱਗੀ ਹੋਵੇ, ਬਲਕਿ ਉਹ ਮਾਡਲਿੰਗ ਦੇ ਦਿਨਾਂ ਤੋਂ ਹੀ ਬੋਲਡ ਰਹੀ ਹੈ। ਸਾਲ 2009 'ਚ ਉਸ ਨੇ ਕਿੰਗਫਿਸ਼ਰ ਕੈਲੇਂਡਰ ਦੇ ਲਈ ਕਾਫੀ ਬੋਲਡ ਫੋਟੋਸ਼ੂਟ ਕਰਵਾਇਆ ਸੀ ਜਿਸ ਨਾਲ ਉਸ ਨੇ ਕਾਫੀ ਸੁਰਖੀਆਂ ਬਟੌਰੀਆਂ ਸਨ।
Punjabi Bollywood Tadka
ਆਪਣੇ ਫਿਲਮੀ ਕਰੀਅਰ ਦੌਰਾਨ ਹੁਣ ਤੱਕ ਈਸ਼ਾ ਕਰੀਬ 11 ਫਿਲਮਾਂ 'ਚ ਕੰਮ ਕਰ ਚੁੱਕੀ ਹੈ ਜਿਸ 'ਚ 9 ਹਿੰਦੀ ਫਿਲਮਾਂ ਹਨ ਅਤੇ ਦੱਖਣੀ ਫਿਲਮ Veedevadu ਹੈ। ਉਸ ਨੇ ਸਾਲ 2014 'ਚ 'ਸੰਕਸ਼ਿਪਤ' ਨਾਂ ਦੀ ਇਕ ਸ਼ਾਰਟ ਫਿਲਮ 'ਚ ਕੰਮ ਕੀਤਾ। ਇਸ ਤੋਂ ਈਸ਼ਾ ਟੀ. ਵੀ. ਸ਼ੋਅ 'ਸੀ. ਆਈ. ਡੀ.' 'ਚ ਕੰਮ ਵੀ ਕਰ ਚੁੱਕੀ ਹੈ।
Punjabi Bollywood Tadka


Tags: Esha GuptaHappy BirthdayLaw ScholarshipJannat 2Kingfisher CalendarBollywood Actress

About The Author

manju bala

manju bala is content editor at Punjab Kesari