FacebookTwitterg+Mail

OMG! ਨਿਊਡ ਹੋ ਕੇ ਸੁਰਖੀਆਂ ਬਟੋਰ ਚੁੱਕੀ ਅਦਾਕਾਰਾ ਨੇ ਵਿਗਾੜੀ ਖੁਦ ਦੀ ਸ਼ਕਲ, ਦੇਖ ਹੋਵੇਗੀ ਹੈਰਾਨੀ

esha gupta lip job pics
23 January, 2018 05:36:50 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੂੰ ਆਪਣੇ ਬਿੰਦਾਸ ਅੰਦਾਜ ਤੇ ਬੋਲਡ ਐਟੀਟਿਊਡ ਲਈ ਪਛਾਣਿਆ ਜਾਂਦਾ ਹੈ। ਉਹ ਆਖਿਰੀ ਵਾਰ ਫਿਲਮ 'ਬਾਦਸ਼ਾਹੋ' 'ਚ ਨਜ਼ਰ ਆਈ ਸੀ ਤੇ ਉਨ੍ਹਾਂ ਦੇ ਕਿਰਦਾਰ ਨੂੰ ਪਸੰਦ ਵੀ ਕੀਤਾ ਗਿਆ ਸੀ ਪਰ ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗਰਾਮ 'ਤੇ ਇਕ ਅਜਿਹੀ ਤਸਵੀਰ ਪੋਸਟ ਕਰ ਦਿੱਤੀ ਹੈ, ਜਿਸ ਨੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ ਹੈ।

Punjabi Bollywood Tadka

ਇਸ ਤਸਵੀਰ 'ਚ ਉਨ੍ਹਾਂ ਦੇ ਲਿਪਸ ਕਾਫੀ ਭਰੇ ਹੋਏ ਤੇ ਵੱਡੇ ਨਜ਼ਰ ਆ ਰਹੇ ਹਨ। ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉਨ੍ਹਾਂ ਨੇ ਲਿੱਪ ਸਰਜਰੀ ਕਰਵਾ ਲਈ ਹੈ। ਉਨ੍ਹਾਂ ਦਾ ਇਹ ਸੈਕਸੀ ਅੰਦਾਜ਼ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਬੁੱਲ੍ਹਾਂ ਕਾਰਨ ਉਨ੍ਹਾਂ ਦੀ ਤੁਲਨਾ ਹਾਲੀਵੁੱਡ ਸੈਲੀਬ੍ਰਿਟੀ ਐਂਜਲੀਨਾ ਜੋਲੀ ਨਾਲ ਵੀ ਕੀਤੀ ਜਾ ਰਹੀ ਹੈ।

 

A post shared by Esha Gupta (@egupta) on

ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਸੱਚੀ 'ਚ ਉਨ੍ਹਾਂ ਨੇ ਲਿਪਸ 'ਤੇ ਕੋਈ ਕੰਮ ਕਰਵਾਇਆ ਹੈ ਜਾਂ ਸਿਰਫ ਮੇਕਅੱਪ ਰਾਹੀਂ ਉਨ੍ਹਾਂ ਦੇ ਲਿਪਸ ਇਸ ਤਰ੍ਹਾਂ ਨਜ਼ਰ ਆ ਰਹੇ ਹਨ ਪਰ ਇਸ ਤਸਵੀਰ ਨੇ ਸੋਸ਼ਲ ਮੀਡੀਆ ਸਾਈਟਸ 'ਤੇ ਸਨਸਨੀ ਜ਼ਰੂਰ ਮਚਾ ਦਿੱਤੀ ਹੈ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਹਰ ਵਾਰ ਵਾਂਗ ਉਹ ਇਸ ਵਾਰ ਫਿਰ ਆਪਣੇ ਸਟਾਈਲ ਤੇ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਸਾਰਿਆ ਦਾ ਧਿਆਨ ਖਿੱਚਣ 'ਚ ਸਫਲ ਰਹੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਈਸ਼ਾ ਗੁਪਤਾ ਨੇ ਇਮਰਾਨ ਹਾਸ਼ਮੀ ਨਾਲ 2012 'ਚ 'ਜਨੰਤ 2' ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਫਿਰ ਉਨ੍ਹਾਂ ਨੇ ਉਨ੍ਹਾਂ ਨਾਲ ਹਾਰਰ ਫਿਲਮ 'ਰਾਜ (3ਡੀ)' ਵੀ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਕਈ ਫਿਲਮਾਂ ਕੀਤੀਆਂ ਪਰ ਉਨ੍ਹਾਂ ਨੂੰ ਸਫਲਤਾ ਹੱਥ ਨਾ ਲੱਗ ਸਕੀ। ਪਰ 'ਰੁਸਤਮ (2016)' 'ਚ ਉਨ੍ਹਾਂ ਦੇ ਕਿਰਦਾਰ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਸੁਰਖੀਆਂ 'ਚ ਲਿਆਂਦਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੱਚੀ 'ਚ ਈਸ਼ਾ ਗੁਪਤਾ ਨੇ ਕੋਈ ਸਰਜਰੀ ਕਰਾਈ ਹੈ ਜਾਂ ਫਿਰ ਇਹ ਸਿਰਫ ਸਨਸਨੀ ਫੈਲਾਉਣ ਲਈ ਇਕ ਸਟੰਟ ਹੈ।

Punjabi Bollywood Tadka


Tags: Esha GuptaLip JobBaadshahoInstagramAngelina Jolieਈਸ਼ਾ ਗੁਪਤਾ ਲਿੱਪ ਸਰਜਰੀ

Edited By

Chanda Verma

Chanda Verma is News Editor at Jagbani.