FacebookTwitterg+Mail

ਬੋਲਡ ਫਿੱਗਰ ਫਲਾਂਟ ਕਰਨ ਵਾਲੀ ਈਸ਼ਾ ਗੁਪਤਾ ਦਾ ਵਾਇਰਲ ਹੋਇਆ ਟ੍ਰਡੀਸ਼ਨਲ ਲੁੱਕ, ਦੇਖੋ ਤਸਵੀਰਾਂ

esha gupta photoshoot
27 July, 2018 11:38:12 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਵੱਖ-ਵੱਖ ਆਊਟਫਿੱਟਸ 'ਚ ਪੋਜ਼ ਦਿੱਤੇ ਹਨ। ਦੱਸ ਦੇਈਏ ਕਿ ਈਸ਼ਾ ਗੁਪਤਾ ਇਹ ਫੋਟੋਸ਼ੂਟ ਮਸ਼ਹੂਰ ਡਿਜ਼ਾਈਨਰ ਅਰਪਿਤਾ ਮਹਿਤਾ ਦੀਆਂ ਆਊਟਫਿੱਟਸ ਪਾ ਕੇ ਕਰਵਾਇਆ ਹੈ।
Punjabi Bollywood Tadka
ਉਸ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਰਿਵਾਇਤੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਈਸ਼ਾ ਗੁਪਤਾ ਕਈ ਵਾਰ ਅਜਿਹੇ ਫੋਟੋਸ਼ੂਟ ਕਰਵਾ ਚੁੱਕੀ ਹੈ।
Punjabi Bollywood Tadka
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਇਨ੍ਹੀਂ ਦਿਨੀਂ ਈਸ਼ਾ ਗੁਪਤਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹਾਰਦਿਕ ਪੰਡਯਾ ਨੂੰ ਡੇਟ ਕਰ ਰਹੀ ਹੈ ਪਰ ਦੋਵਾਂ ਨੇ ਹਾਲੇ ਤੱਕ ਇਸ ਗੱਲ 'ਤੇ ਕੋਈ ਬਿਆਨ ਨਹੀਂ ਦਿੱਤਾ। ਦੋਵਾਂ ਨੂੰ ਅਕਸਰ ਹੀ ਇਕੱਠੇ ਦੇਖਿਆ ਜਾਂਦਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਈਸ਼ਾ ਗੁਪਤਾ ਪੇਸ਼ੇ ਤੋਂ ਇਕ ਬਿਹਤਰੀਨ ਅਦਾਕਾਰਾ ਤੇ ਮਾਡਲ ਹੈ। ਉਸ ਨੇ ਆਪਣੀਆਂ ਅਦਾਵਾਂ ਦੇ ਬਲਬੂਤੇ ਸਾਲ 2007 'ਚ ਮਿਸ ਇੰਟਰਨੈਸ਼ਨਲ ਦਾ ਐਵਾਰਡ ਆਪਣੇ ਨਾਂ ਕੀਤਾ ਸੀ।
Punjabi Bollywood Tadka
ਫਿਰ ਈਸ਼ਾ ਨੇ ਬਾਲੀਵੁੱਡ 'ਚ ਕਦਮ ਰੱਖਿਆ ਤੇ 'ਜੰਨਤ', 'ਰਾਜ਼ 3 ਡੀ', 'ਬੇਬੀ' ਤੇ 'ਬਾਦਸ਼ਾਹੋ' ਵਰਗੀਆਂ ਫਿਲਮਾਂ 'ਚ ਅਦਾਕਾਰੀ ਕਰਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ।
Punjabi Bollywood Tadka
ਇਸ ਤੋਂ ਬਾਅਦ ਉਸ ਨੇ ਬੈਸਟ ਫੀਮੇਲ ਡੈਬਿਊ ਦਾ ਐਵਾਰਡ ਵੀ ਜਿੱਤਿਆ। ਇਸ ਸਾਲ ਉਸ ਦੀਆਂ 3 ਬੈਕ ਟੂ ਬੈਕ ਫਿਲਮਾਂ ਆਉਣ ਵਾਲੀਆਂ ਹਨ, ਜਿਨ੍ਹਾਂ 'ਚ 'ਹੇਰਾ ਫੇਰੀ 3', 'ਟੋਟਲ ਧਮਾਲ' ਤੇ 'ਪਲਟਨ' ਸ਼ਾਮਲ ਹਨ।​​​​​
Punjabi Bollywood Tadka

Punjabi Bollywood Tadka

Punjabi Bollywood Tadka


Tags: Esha GuptaInstagramTotal DhamaalAjay DevgnAnil KapoorMadhuri DixitRiteish DeshmukhArshad WarsiJaved JaffreyJannat 2Raaz 3 DBaadshaho

Edited By

Sunita

Sunita is News Editor at Jagbani.