ਮੁੰਬਈ— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਆਪਣੇ ਕੈਰੀਅਰ 'ਚ ਬਹੁਤ ਹੀ ਗਿਣੀਆਂ-ਚੁਣੀਆਂ ਫਿਲਮਾਂ ਕੀਤੀਆਂ ਹਨ। ਈਸ਼ਾ ਨੂੰ 'ਰੁਸਤਮ', 'ਰਾਜ਼ 3' ਅਤੇ 'ਜੰਨਤ 2' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। 31 ਦੀ ਈਸ਼ਾ ਨਵੀਂ ਦਿੱਲੀ ਤੋਂ ਹੈ ਅਤੇ ਫਿਲਹਾਲ ਉਨ੍ਹਾਂ ਦੀ ਚਰਚਾ ਇਕ ਟੈਟੂ ਦੇ ਕਾਰਨ ਹੋ ਰਹੀ ਹੈ। ਅਸਲ 'ਚ ਇਸ ਤਸਵੀਰ 'ਚ ਉਨ੍ਹਾਂ ਨੇ ਆਪਣੀ ਟੋਂਡ ਟਮੀ ਤੋਂ ਇਲਾਵਾ ਬੇਹੱਦ ਨਿੱਜੀ ਬਾਡੀ ਪਾਰਟ 'ਤੇ ਬਣੇ ਟੈਟੂ ਦੀ ਤਸਵੀਰ ਇੰਸਟਾ 'ਤੇ ਪੋਸਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਈਸ਼ਾ ਦੇ ਇੰਸਟਾ 'ਤੇ ਡੇਢ ਮਿਲੀਅਨ ਫਾਲੋਵਰਜ਼ ਹਨ। ਇੰਸਟਾ ਗਰਲ ਈਸ਼ਾ ਦੀ ਆਉਣ ਵਾਲੀ ਫਿਲਮ ਦਾ ਨਾਂ 'ਬਾਦਸ਼ਾਹੋ' ਹੈ, ਜਿਸ 'ਚ ਉਨ੍ਹਾਂ ਨਾਲ ਅਜੇ ਦੇਵਗਣ, ਇਮਰਾਨ ਹਾਸ਼ਮੀ, ਇਲਿਆਣਾ ਡਿਕਰੂਜ਼ ਤੋਂ ਇਲਾਵਾ ਵਿਧੁੱਤ ਜਾਮਪਾਲ ਨਜ਼ਰ ਆਉਣਗੇ।
Esha Gupta
Esha Gupta