FacebookTwitterg+Mail

ਕਾਸਟਿੰਗ ਡਾਇਰੈਕਟਰ ਦੇ ਰਿਜੇਕਸ਼ਨ ਤੋਂ ਬਾਅਦ ਵੀ ਬਾਲੀਵੁੱਡ 'ਚ ਚੱਲ ਰਿਹੈ ਇਸ ਐਕਟਰ ਦਾ ਸਿੱਕਾ

even after the casting director  s rejections  now will be seen in desi girl
10 September, 2019 03:04:58 PM

ਮੁੰਬਈ (ਬਿਊਰੋ) — ਅਦਾਕਾਰ ਮਨਜੋਤ ਸਿੰਘ ਨੇ ਆਪਣੀ ਮਿਹਨਤ ਦੇ ਸਦਕਾ ਫਿਲਮੀ ਨਗਰੀ 'ਚ ਆਪਣੀ ਖਾਸ ਪਛਾਣ ਕਾਇਮ ਕਰ ਲਈ ਹੈ। ਹੁਣ ਉਹ ਫਿਲਮ 'ਡਰੀਮ ਗਰਲ' 'ਚ ਆਯੁਸ਼ਮਾਨ ਖੁਰਾਣਾ ਦੇ ਦੋਸਤ ਦਾ ਕਿਰਦਾਰ ਨਿਭਾ ਰਹੇ ਹਨ। ਅਦਾਕਾਰ ਮਨਜੋਤ ਦੀ ਗੱਲ ਕਰੀਏ ਤਾਂ ਉਹ ਵੀ ਫਿਲਮ 'ਚ ਆਪਣੇ ਡਾਇਲਾਗਸ ਨਾਲ ਖੂਬ ਰੌਣਕਾਂ ਲਗਾਉਣਗੇ। ਉਨ੍ਹਾਂ ਦਾ ਸਬੰਧ ਫਿਲਮੀ ਬੈਕਗਰਾਊਂਡ ਦਾ ਨਹੀਂ ਰਿਹਾ ਹੈ। ਇਸ ਦੇ ਬਾਵਜੂਦ ਵੀ ਉਹ ਬਾਲੀਵੁੱਡ 'ਚ ਆਪਣੀ ਥਾਂ ਬਣਾਉਣ 'ਚ ਕਾਮਯਾਬ ਰਹੇ ਹਨ।

Punjabi Bollywood Tadka

ਉਹ ਇਕ ਤੋਂ ਬਾਅਦ ਇਕ ਫਿਲਮਾਂ 'ਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ। ਉਨ੍ਹਾਂ ਨੇ ਡਾਇਰੈਕਟਰ ਦਿਬਾਕਰ ਬੈਨਰਜੀ ਦੀ ਫਿਲਮ 'ਓਏ ਲੱਕੀ ਲੱਕੀ ਓਏ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਮਨਜੋਤ ਨੇ ਇਸ ਤੋਂ ਪਹਿਲਾਂ ਕਦੇ ਵੀ ਐਕਟਿੰਗ ਨਹੀਂ ਕੀਤੀ ਸੀ ਅਤੇ ਕਾਸਟਿੰਗ ਡਾਇਰੈਕਟਰ ਨੇ ਉਨ੍ਹਾਂ ਨੂੰ ਆਡੀਸ਼ਨ ਤੋਂ ਬਾਅਦ ਰਿਜੇਕਟ ਕਰ ਦਿੱਤਾ ਸੀ ਪਰ ਡਾਇਰੈਕਟਰ ਦਿਬਾਕਰ ਬੈਨਰਜੀ ਨੇ ਫਿਲਮ 'ਚ ਮਨਜੋਤ ਨੂੰ ਲੈਣ ਦਾ ਮਨ ਬਣਾ ਲਿਆ ਸੀ।

Punjabi Bollywood Tadka

ਜੱਸ ਦਈਏ ਕਿ 'ਓਏ ਲੱਕੀ ਲੱਕੀ ਓਏ' ਫਿਲਮ ਲਈ ਮਨਜੋਤ ਸਿੰਘ ਨੇ ਸਖਤ ਮਿਹਨਤ ਕੀਤੀ ਅਤੇ ਜਦੋਂ ਫਿਲਮ ਰਿਲੀਜ਼ ਹੋਈ ਤਾਂ ਉਨ੍ਹਾਂ ਦੇ ਕੰਮ ਦੀ ਖੂਬ ਤਾਰੀਫ ਹੋਈ। ਇਸੇ ਫਿਲਮ 'ਚ ਉਨ੍ਹਾਂ ਦੀ ਵਧੀਆ ਅਦਾਕਾਰੀ ਦੀ ਬਦੌਲਤ ਉਨ੍ਹਾਂ ਨੂੰ 'ਬੈਸਟ ਡੈਬਿਊ ਐਕਟਰ' ਦਾ 'ਫਿਲਮਫੇਅਰ ਕ੍ਰਿਟਿਕਸ ਐਵਾਰਡ' ਵੀ ਮਿਲਿਆ। ਇਸ ਤੋਂ ਬਾਅਦ ਮਨਜੋਤ ਦੀ ਝੋਲੀ ਇਕ ਤੋਂ ਬਾਅਦ ਇਕ ਕਈ ਫਿਲਮਾਂ ਪਈਆਂ ਅਤੇ ਇਨ੍ਹਾਂ ਫਿਲਮਾਂ ਦੀ ਬਦੌਲਤ ਬਾਲੀਵੁੱਡ 'ਚ ਉਨ੍ਹਾਂ ਦਾ ਚੰਗਾ ਨਾਂ ਬਣ ਗਿਆ। ਹੁਣ ਤੱਕ ਉਹ 'ਉਡਾਣ', 'ਸਟੂਡੈਂਟ ਆਫ ਦਿ ਈਅਰ 2', 'ਜਬ ਹੈਰੀ ਮੀਟ ਸੇਜ਼ਲ' ਸਮੇਤ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ।

Punjabi Bollywood Tadka


Tags: Manjot SinghFukreyDream GirlAyushman KhuranaHillwood AcademyDelhiDibakar BanerjeeOye Lucky Lucky OyeUdaanStudent of the Year

Edited By

Sunita

Sunita is News Editor at Jagbani.