FacebookTwitterg+Mail

ਅਜਿਹੇ ਕਾਰਨਾਂ ਕਰਕੇ ਹੋਟਲ ਦੇ ਕਮਰੇ 'ਚੋਂ ਸ਼ੈਂਪੂ ਦੀਆਂ ਬੋਤਲਾਂ ਚੋਰੀ ਕਰਦੀ ਸੀ ਦੀਪਿਕਾ

even deepika padukone steals miniature shampoo bottles from hotels
02 August, 2019 05:00:46 PM

ਮੁੰਬਈ (ਬਿਊਰੋ) - ਦੋਸਤ ਤੁਹਾਡੀ ਜ਼ਿੰਦਗੀ 'ਚ ਵੱਖਰੀ ਹੀ ਜਗ੍ਹਾ ਰੱਖਦੇ ਹਨ, ਕੁਝ ਦੋਸਤ ਅਜਿਹੇ ਹੁੰਦੇ ਹਨ, ਜਿਹੜੇ ਜ਼ਿੰਦਗੀ ਭਰ ਸਾਥ ਰਹਿੰਦੇ ਹਨ। ਅਜਿਹੇ 'ਚ ਦੋਸਤਾਂ ਨਾਲ ਤੁਹਾਡੀਆਂ ਕੀ ਦਿਲਚਸਪ ਕਹਾਣੀਆਂ ਜੁੜੀਆਂ ਹੋਣਗੀਆਂ, ਫਿਲਮੀ ਸਿਤਾਰਿਆਂ ਦੇ ਵੀ ਅਜਿਹੇ ਦੋਸਤਾਂ ਬਾਰੇ ਤੁਸੀਂ ਕਈ ਕਿੱਸੇ ਸੁਣੇ ਹੋਣਗੇ। ਹਾਲ ਹੀ 'ਚ ਬਾਲੀਵੁੱਡ ਦੀ ਇਕ ਟੌਪ ਅਦਾਕਾਰਾ ਬਾਰੇ ਉਸ ਦੀ ਇਕ ਦੋਸਤ ਨੇ ਹੈਰਾਨੀ ਵਾਲੀ ਰਾਜ਼ ਖੋਲ੍ਹਿਆ ਹੈ। ਫ੍ਰੈਂਡਸ਼ਿਪ ਡੇਅ ਤੋਂ ਪਹਿਲਾ ਇਸ ਦੋਸਤ ਨੇ ਹੈਰਾਨੀਜਨਕ ਰਾਜ਼ ਦੱਸਿਆ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਸਹੇਲੀ ਸਨੇਹਾ ਰਾਮਚੰਦਰ ਨੇ ਇਕ ਸਪੈਸ਼ਲ ਨੋਟ ਲਿਖਿਆ ਹੈ ਕਿ ''ਦੀਪਿਕਾ ਉਸ ਦੇ ਉਨ੍ਹਾਂ ਦੋਸਤਾਂ 'ਚੋਂ ਇਕ ਹੈ, ਜਿਸ ਨਾਲ ਉਹ ਕਈ ਘੰਟੇ ਗੱਲਾਂ ਕਰ ਸਕਦੀ ਹੈ। ਉਸ ਦੀਆਂ ਅੱਖਾਂ 'ਚ ਹਮੇਸ਼ਾ ਪਿਆਰ ਦਿਖਾਈ ਦਿੰਦਾ ਹੈ, ਜਿਸ ਤੋਂ ਪਤਾ ਲੱਲਦਾ ਹੈ ਕਿ ਉਹ ਮੇਰੀ ਕਿੰਨੀ ਪਰਵਾਹ ਕਰਦੀ ਹੈ। ਉਹ ਮੇਰੇ ਲਈ ਹੋਟਲ ਦੇ ਕਮਰੇ 'ਚੋਂ ਸ਼ੈਂਪੂ ਦੀਆਂ ਛੋਟੀਆਂ ਛੋਟੀਆਂ ਬੋਤਲਾਂ ਚੋਰੀ ਕਰ ਲੈਂਦੀ ਸੀ। ਜਦੋਂ ਵੀ ਉਹ ਕਦੇ ਬਾਹਰ ਘੁੰਮਣ ਜਾਂਦੀ ਤਾਂ ਉਹ ਹਮੇਸ਼ਾ ਇਸ ਤਰ੍ਹਾਂ ਕਰਦੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਮੈਨੂੰ ਪਸੰਦ ਹੈ। ਮੈਂ ਖੁਸ਼ਨਸੀਬ ਹਾਂ ਕਿ ਉਹ ਮੇਰੇ ਨਾਲ ਹੈ।''

Punjabi Bollywood Tadka
ਦੱਸ ਦਈਏ ਕਿ ਦੀਪਿਕਾ ਪਾਦੂਕੋਣ ਦੀ ਵੈੱਬਸਾਈਟ 'ਤੇ ਹਰ ਮਹੀਨੇ ਉਨ੍ਹਾਂ ਦਾ ਕੋਈ ਕਰੀਬੀ ਕੋਈ ਨਾ ਕੋਈ ਨੋਟ ਲਿਖਦਾ ਹੈ। ਦੀਪਿਕਾ ਪਾਦੂਕੋਣ ਇੰਨ੍ਹੀ ਦਿਨੀਂ ਫਿਲਮ 'ਛਪਾਕ' ਦੀ ਸ਼ੂਟਿੰਗ 'ਚ ਲੱਗੀ ਹੋਈ ਹੈ। ਮੇਘਨਾ ਗੁਲਜ਼ਾਰ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ।


Tags: Deepika PadukoneShampoo BottlesHotelsSneha RamchanderBollywood Celebrity

Edited By

Sunita

Sunita is News Editor at Jagbani.