FacebookTwitterg+Mail

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਸੋਨੂੰ ਸੂਦ ਦਿੱਤਾ ਸਾਥ

every party from kashmir to kanyakumari gave support sonu sood
08 June, 2020 09:49:19 AM

ਜਲੰਧਰ (ਬਿਊਰੋ) — ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਅਦਾਕਾਰ ਸੋਨੂੰ ਸੂਦ 'ਤੇ ਨਿਸ਼ਾਨਾ ਸਾਧਣ ਤੋਂ ਬਾਅਦ ਅਭਿਨੇਤਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਆਦਿੱਤਿਆ ਨਾਲ ਮੁੱਖ ਮੰਤਰੀ ਦੇ ਘਰ-ਮਤੋਸ਼੍ਰੀ ਵਿਖੇ 40 ਮਿੰਟ ਦੀ ਬੈਠਕ ਕੀਤੀ। ਅਭਿਨੇਤਾ ਅਤੇ ਮੁੱਖ ਮੰਤਰੀ ਦਰਮਿਆਨ ਹੋਈ ਇਸ ਮੁਲਾਕਾਤ 'ਚ ਕਾਂਗਰਸ ਦੇ ਵਿਧਾਇਕ ਅਸਲਮ ਸ਼ਿਖ ਉਨ੍ਹਾਂ ਨਾਲ ਮੌਜੂਦ ਸਨ। ਬੈਠਕ 'ਚ ਜਦੋਂ ਸ਼ਿਵ ਸੈਨਾ ਨੂੰ ਪ੍ਰਵਾਸੀਆਂ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਸੋਨੂੰ ਸੂਦ ਨੇ ਕਿਹਾ, “ਕੋਈ ਗਲਤਫਹਿਮੀ ਨਹੀਂ ਹੋਈ। ਅਸੀਂ ਸਾਰੇ ਇਸ ਲਈ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।

ਸੋਨੂੰ ਸੂਦ ਨੇ ਮਹਾਰਾਸ਼ਟਰ ਦੇ ਸੀ. ਐੱਮ. ਉਧਵ ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ। ਸਾਨੂੰ ਉਨ੍ਹਾਂ ਸਾਰਿਆਂ ਦਾ ਸਮਰਥਨ ਕਰਨਾ ਪਵੇਗਾ, ਜਿਹੜੇ ਦੁਖੀ ਹਨ ਅਤੇ ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ। ਮੈਂ ਇਹ ਕੰਮ ਉਦੋਂ ਤਕ ਜਾਰੀ ਰੱਖਾਂਗਾ ਜਦੋਂ ਤੱਕ ਆਖਰੀ ਪ੍ਰਵਾਸੀ ਉਸ ਦੇ ਘਰ ਨਹੀਂ ਪਹੁੰਚਦਾ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੀ ਹਰ ਪਾਰਟੀ ਨੇ ਸਮਰਥਨ ਕੀਤਾ ਹੈ ਅਤੇ ਮੈਂ ਇਸ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''


Tags: Every partyKashmirKanyakumariSupportUddhav ThackeraySonu Sood

About The Author

sunita

sunita is content editor at Punjab Kesari