FacebookTwitterg+Mail

ਰਿਐਲਿਟੀ ਸ਼ੋਅ ਦੇ ਇਸ ਮੁਕਾਬਲੇਬਾਜ਼ ਨੇ ਕੀਤਾ 17 ਸਾਲ ਦੀ ਲੜਕੀ ਦਾ ਰੇਪ, ਪੁਲਸ ਨੇ ਕੀਤਾ ਗ੍ਰਿਫਤਾਰ

ex reality show contestant for rape minor girl
22 June, 2018 11:02:34 AM

ਮੁੰਬਈ(ਬਿਊਰੋ)— ਮੁੰਬਈ ਪੁਲਸ ਨੇ ਇਕ ਰਿਐਲਿਟੀ ਸ਼ੋਅ ਦੇ ਸਾਬਕਾ ਮੁਕਾਬਲੇਬਾਜ਼ ਨੂੰ 17 ਸਾਲ ਦੀ ਨਾਬਾਲਿਗ ਲੜਕੀ ਦੇ ਅਗਵਾਹ ਤੇ ਰੇਪ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਿਕ ਦੋਸ਼ੀ ਦੀ ਉਮਰ ਕਰੀਬ 20 ਸਾਲ ਹੈ ਤੇ ਦੋਵਾਂ ਦੀ ਮੁਲਾਕਾਤ 3 ਮਹੀਨੇ ਪਹਿਲਾਂ ਇੰਸਟਾਗ੍ਰਾਮ 'ਤੇ ਹੀ ਹੋਈ ਸੀ, ਜਿਸ ਤੋਂ ਬਾਅਦ ਦੋਹਾਂ 'ਚ ਦੋਸਤੀ ਹੋ ਗਈ। ਦੋਸ਼ੀ ਦੀ ਪਛਾਣ ਆਦਿੱਤਿਆ ਗੁਪਤਾ ਦੇ ਤੌਰ 'ਤੇ ਹੋਈ ਹੈ, ਜਿਸ ਨੇ ਸਾਲ 2007 'ਚ 'ਇੰਡੀਆਜ਼ ਗਾਟ ਟੈਲੇਂਟ' 'ਚ ਹਿੱਸਾ ਲੈ ਚੁੱਕਾ ਹੈ। ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਨੂੰ ਆਦਿੱਤਿਆ ਗੁਪਤਾ ਨੂੰ ਰੇਪ ਤੇ ਅਗਵਾਹ ਦੇ ਮਾਮਲੇ 'ਚ ਨਾਲਾਸੋਪਾਰਾ ਇਲਾਕੇ ਤੋਂ ਗ੍ਰਿਫਤਾਰ ਕੀਤਾ। ਪੁਲਸ ਨੇ ਉਸ 'ਤੇ ਪਾਕਸੋ ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਹੈ। ਅੰਧੇਰੀ ਇਲਾਕੇ 'ਚ ਰਹਿਣ ਵਾਲੀ ਪੀੜਤ ਲੜਕੀ 17 ਜੂਨ ਨੂੰ ਕਿਤਾਬਾਂ ਖਰੀਦਣ ਲਈ ਵੱਡੀ ਭੈਣ ਨਾਲ ਨਿਕਲੀ ਸੀ। ਕਿਤਾਬ ਖਰੀਦਣ ਤੋਂ ਬਾਅਦ ਛੋਟੀ ਭੈਣ ਘਰ ਲਈ ਨਿਕਲੀ ਪਰ ਉਹ ਘਰ ਨਾ ਪਹੁੰਚੀ। ਦੇਰ ਰਾਤ ਤੱਕ ਜਦੋਂ ਭੈਣ ਘਰ ਨਹੀਂ ਪਹੁੰਚੀ ਤਾਂ ਘਰਵਾਲਿਆਂ ਨੇ ਪੁਲਸ ਸਟੇਸ਼ਨ 'ਚ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ। ਪੁਲਸ ਨੇ ਗੁਆਂਢ 'ਚ ਰਹਿਣ ਵਾਲੇ ਆਦਿਤਿਆ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ। ਥੋੜੀ ਦੇਰ ਦੀ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਲੜਕੀ ਦਾ ਪਤਾ ਦੱਸਿਆ, ਜਿਸ ਤੋਂ ਬਾਅਦ ਪੁਲਸ ਨੇ ਲੜਕੀ ਨੂੰ ਬਦਹਵਾਸ ਹਾਲਤ 'ਚ ਇਕ ਭੋਜਨਾਲਯ ਕੋਲੋ ਬਰਾਮਦ ਕੀਤਾ। ਪੁਲਸ ਨੇ ਲੜਕੀ ਦੀ ਮੈਡੀਕਲ ਜਾਂਚ ਕਰਵਾਈ ਤੇ ਫਿਰ ਲੜਕੀ ਦਾ ਬਿਆਨ ਦਰਜ ਕੀਤਾ। ਲੜਕੀ ਨੇ ਦੱਸਿਆ ਕਿ ਆਦਿਤਿਆ ਨੇ ਉਸ ਦਾ ਰੇਪ ਕੀਤਾ ਤੇ ਫਿਰ ਮੈਨੂੰ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਫਰਾਰ ਹੋ ਗਏ।


Tags: Aditya GuptaRapeTV showCrime BranchAndheriBhabha hospitalInstagramIndias Got Talent

Edited By

Sunita

Sunita is News Editor at Jagbani.