FacebookTwitterg+Mail

ਸੈਲਫੀ ਲੈਣ ਪਿੱਛੋ ਪ੍ਰਭਾਸ ਨੂੰ ਥੱਪੜ ਮਾਰ ਗਈ ਫੀਮੇਲ ਫੈਨ, ਵੀਡੀਓ ਵਾਇਰਲ

excited female fan slaps   baahubali   star prabhas
06 March, 2019 09:30:50 AM

ਮੁੰਬਈ (ਬਿਊਰੋ) — 'ਬਾਹੂਬਲੀ' ਭਾਰਤ ਦੀਆਂ ਸਫਲ ਫਿਲਮਾ 'ਚੋਂ ਇੱਕ ਹੈ, ਜਿਸ ਦੋ ਸੀਕਵਲ ਵੀ ਰਿਲੀਜ਼ ਹੋ ਚੁੱਕੇ ਹਨ। ਇਸ ਫਿਲਮ ਨਾਲ 'ਬਾਹੂਬਲੀ' ਨਾਲ ਜੁੜੇ ਸਾਰੇ ਹੀ ਸਿਤਾਰੇ ਰਾਤੋਂ-ਰਾਤ ਸਟਾਰ ਬਣ ਗਏ। 'ਬਾਹੂਬਲੀ' ਦਾ ਕਿਰਦਾਰ ਨਿਭਾਉਣ ਵਾਲੇ ਪ੍ਰਭਾਸ, ਜਿਨ੍ਹਾਂ ਦੀ ਦੀਵਾਨਗੀ ਨੋਜਵਾਨ ਮੁਟਿਆਰਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ 6000 ਤੋਂ ਵੀ ਵੱਧ ਵਿਆਹ ਲਈ ਪ੍ਰਪੋਜ਼ਲ ਆ ਚੁੱਕੇ ਹਨ ਪਰ ਪ੍ਰਭਾਸ ਆਪਣੇ ਫਿਲਮੀ ਕਰੀਅਰ ਵੱਲ ਹੀ ਧਿਆਨ ਦੇ ਰਹੇ ਹਨ।

 

ਹਾਲ ਹੀ 'ਚ ਪ੍ਰਭਾਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜੋ ਕਿ ਹਵਾਈ ਅੱਡੇ ਦੀ ਹੈ। ਇਸ ਵੀਡੀਓ 'ਚ ਉਨ੍ਹਾਂ ਦੀ ਇਕ ਫੀਮੇਲ ਫੈਨ ਪ੍ਰਭਾਸ ਨੂੰ ਦੇਖਕੇ ਕ੍ਰੇਜ਼ੀ ਹੋ ਗਈ। ਉਸ ਨੇ ਬਾਹੂਬਲੀ ਨੂੰ ਸੈਲਫੀ ਲਈ ਕਿਹਾ ਤਾਂ ਪ੍ਰਭਾਸ ਨੇ ਬੜੇ ਹੀ ਅਰਾਮ ਨਾਲ ਉਸ ਨਾਲ ਸੈਲਫੀ ਕਲਿੱਕ ਕਰਵਾਈ ਪਰ ਪ੍ਰਭਾਸ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਸ ਕ੍ਰੇਜ਼ੀ ਫੈਨ ਨੇ ਜਾਂਦੇ-ਜਾਂਦੇ ਉਨ੍ਹਾਂ ਦੀ ਗਲ 'ਤੇ ਬੜੇ ਪਿਆਰ ਨਾਲ ਥੱਪੜ ਮਾਰ ਦਿੱਤਾ।
ਦੱਸਣਯੋਗ ਹੈ ਕਿ ਪ੍ਰਭਾਸ ਬਹੁਤ ਜਲਦ ਫਿਲਮ 'ਸਾਹੋ' 'ਚ ਸ਼ਰਧਾ ਕਪੂਰ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਪ੍ਰਭਾਸ ਦੀ 'ਸਾਹੋ' ਫਿਲਮ ਦੀ ਸਰੋਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Tags: Baahubali Prabhas Saaho Fan Slapped Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.