FacebookTwitterg+Mail

'ਟਿਕ-ਟਾਕ' 'ਤੇ ਰਾਜ ਕਰ ਰਹੇ ਹਨ ਇਹ ਫਰਜ਼ੀ ਬਾਲੀਵੁੱਡ ਸਿਤਾਰੇ

fake bollywood stars on tiktok
22 May, 2019 04:50:27 PM

ਮੁੰਬਈ(ਬਿਊਰੋ)— ਅੱਜਕਲ ਕੋਈ ਅਜਿਹਾ ਸ਼ਖਸ ਨਹੀਂ ਹੋਵੇਗਾ ਜਿਸ ਨੂੰ ਟਿਕ-ਟਾਕ ਬਾਰੇ ਪਤਾ ਨਾ ਹੋਵੇ। ਟਿਕ-ਟਾਕ ਐਪ ਭਾਰਤ 'ਚ ਫੇਸਬੁੱਕ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਟਿਕ-ਟਾਕ 'ਤੇ ਕੁਝ ਦਿਨ ਪਹਿਲਾਂ ਹੀ ਭਾਰਤ 'ਚ ਬੈਨ ਲੱਗਾ ਸੀ, ਜਿਸ ਨਾਲ ਕੰਪਨੀ ਨੂੰ ਅਰਬਾਂ ਦਾ ਨੁਕਸਾਨ ਹੋਇਆ ਪਰ ਬਾਅਦ 'ਚ ਇਸ 'ਤੇ ਰੋਕ ਖਤਮ ਕਰ ਦਿੱਤੀ ਗਈ। ਟਿਕ-ਟਾਕ 'ਤੇ ਛੋਟੇ-ਛੋਟੇ ਵੀਡੀਓ ਬਣਾ ਕੇ ਲੋਕ ਰਾਤੋਂ-ਰਾਤ ਸਟਾਰ ਬਣ ਰਹੇ ਹਨ। ਉਥੇ ਹੀ ਕਈ ਲੋਕ ਪੈਸੇ ਵੀ ਕਮਾ ਕਰ ਰਹੇ ਹਨ। ਕੁੱਝ ਲੋਕ ਤਾਂ ਅਜਿਹੇ ਵੀ ਹਨ ਜੋ ਫਰਜ਼ੀ ਸਿਤਾਰੇ ਬਣ ਕੇ ਵੀ ਦਰਸ਼ਕਾਂ ਦਾ ਮੰਨੋਰੰਜਨ ਕਰ ਰਹੇ ਹਨ ।

ਖੁਦ ਨੂੰ ਅਜਿਹੇ ਪੱਥਰਾਂ ਵਿਚਕਾਰ ਗੀਤ ਗਾਉਂਦੇ ਦੇਖ ਖੁਦ ਅਜੈ ਦੇਵਗਨ ਨੂੰ ਵੀ ਭਰੋਸਾ ਨਹੀਂ ਹੋਵੇਗਾ। ਖੈਰ ਤੁਸੀਂ ਇਸ ਫਰਜ਼ੀ ਅਜੈ ਦੇਵਗਨ ਨੂੰ ਹੀ ਦੇਖ ਲਓ। ਇਨ੍ਹਾਂ ਦੇ ਫੈਨਜ਼ ਦੀ ਵੀ ਕਮੀ ਨਹੀਂ ਹੈ।

ਖੁਦ ਸਲਮਾਨ ਖਾਨ ਵੀ ਇਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਜਾਣਗੇ।

ਹੁਣ ਇਨ੍ਹਾਂ ਨੂੰ ਦੇਖ ਕੇ ਤਾਂ ਕੋਈ ਵੀ ਕਹੇਗਾ ਗਰੀਬਾਂ ਦਾ ਰਣਵੀਰ ਸਿੰਘ... ਖੈਰ ਜੋ ਵੀ ਹੋ ਜਨਾਬ ਰਣਵੀਰ ਦੀ ਤਰ੍ਹਾਂ ਹੀ ਫੇਮਸ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਚੇਂਨਈ ਐਕਸਪ੍ਰੈੱਸ ਵਾਲੀ ਦੀਪਿਕਾ ਯਾਦ ਆ ਗਈ ਕੀ ਤੁਹਾਨੂੰ?


Tags: Tik TokFake Bollywood StarsSalman Khan Deepika PadukoneRanveer SinghVideo

Edited By

Manju

Manju is News Editor at Jagbani.