FacebookTwitterg+Mail

ਸ਼ਾਹਰੁਖ ਵਲੋਂ ਪਾਕਿਸਤਾਨ ਦੀ ਕੀਤੀ 45 ਕਰੋੜ ਰੁਪਏ ਦੀ ਮਦਦ ਦੀ ਇਹ ਹੈ ਸੱਚਾਈ

fake news of shah rukh khan donating rs 45 crore to pakistan
12 September, 2019 02:44:29 PM

ਨਵੀਂ ਦਿੱਲੀ (ਬਿਊਰੋ) — ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਨਿਊਜ ਕਲਿੱਪ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਨਿਊਜ ਕਲਿੱਪ 'ਚ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਨੇ ਪਾਕਿਸਤਾਨ 'ਚ ਟੈਂਕਰ ਫੱਟਣ ਨਾਲ ਸੜ੍ਹੇ ਪੀੜਤਾਂ ਦੀ ਮਦਦ ਲਈ 45 ਕਰੋੜ ਰੁਪਏ ਡੋਨੇਟ ਕੀਤੇ ਹਨ, ਜਿਸ ਤੋਂ ਬਾਅਦ ਭਾਰਤ ਦੇ ਲੋਕ ਸ਼ਾਹਰੁਖ ਖਾਨ ਦੀ ਇਸ ਹਰਕਤ ਦਾ ਵਿਰੋਧ ਕਰ ਰਹੇ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ 'ਚ ਇਸ ਵਾਇਰਲ ਪੋਸਟ ਨੂੰ ਫਰਜੀ ਸਾਬਿਤ ਕੀਤਾ ਹੈ। ਇਸ ਨਿਊਜ ਕਲਿੱਪ ਦੀ ਪੂਰੀ ਵੀਡੀਓ ਨੂੰ ਜੁਲਾਈ 2017 'ਚ ਅਪਲੋਡ ਕੀਤਾ ਗਿਆ ਸੀ। ਇਸ ਪੋਸਟ ਦੇ ਕੁਝ ਹਿੱਸੇ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ 'ਤੇ 'ਪਿੰਕੀ ਸਿੰਘ' ਨਾਂ ਜੀ ਯੂਜ਼ਰ ਨੇ ਇਹ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਕੈਪਸ਼ਨ 'ਚ ਲਿਖਿਆ ਗਿਆ ਹੈ, ''ਇਸ ਹਲਾਲ ਦੇ ਪਿੱਲੇ ਦੀ ਹਰਕਤ ਤਾਂ ਦੇਖੋ, ਇਸ ਦੀਆਂ ਫਿਲਮਾਂ ਦੇਖਣਾ ਹਿੰਦੂਆਂ ਲਈ ਹਰਾਮ ਹੋਣਗੀਆਂ''।

ਇਹ ਹੈ ਅਸਲ ਸੱਚਾਈ
ਪੜਤਾਲ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਪੂਰਾ ਦੇਖਿਆ ਗਿਆ। ਇਹ ਵੀਡੀਓ ਇਕ ਨਿੱਜੀ ਚੈਨਲ ਦਾ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਪੋਸਟ 'ਚ ਇਕ ਅਧੂਰੇ ਨਿਊਜ ਕਲਿੱਪ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵੀਡੀਓ ਨੂੰ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ 'ਚ ਅਪਲੋਡ ਕੀਤਾ ਗਿਆ। ਸਰਚ ਤੋਂ ਬਾਅਦ ਸਾਫ ਹੋ ਗਿਆ ਕਿ ਇਹ ਵੀਡੀਓ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਵੀਡੀਓ 4 ਜੁਲਾਈ 2017 ਨੂੰ ਅਪਲੋਡ ਕੀਤਾ ਗਿਆ ਸੀ।


Tags: Fake NewsShah Rukh KhanDonating Rs 45 CrorePakistanTragedy Victims

Edited By

Sunita

Sunita is News Editor at Jagbani.