FacebookTwitterg+Mail

ਇਹ ਸਟਾਰ ਹੋਵੇਗਾ ਕਪਿਲ ਦੇ ਸ਼ੋਅ ਦਾ ਪਹਿਲਾ ਮਹਿਮਾਨ, ਵੀਡੀਓ ਆਈ ਸਾਹਮਣੇ

family time with kapil sharma
11 March, 2018 11:55:02 AM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਪਿਲ ਦਾ ਇਹ ਸ਼ੋਅ 25 ਮਾਰਚ ਨੂੰ ਸ਼ੁਰੂ ਹੋਵੇਗਾ। ਇਸਦਾ ਪ੍ਰਸਾਰਨ ਸੋਨੀ ਚੈਨਲ 'ਤੇ ਹੋਵੇਗਾ। ਹਾਲ ਹੀ 'ਚ ਕਪਿਲ ਨੇ ਆਪਣੇ ਸ਼ੋਅ ਦੀ ਪ੍ਰਮੋਸ਼ਨ ਲਈ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਇਕ ਵੱਡੇ ਸਟਾਰ ਨੂੰ ਆਪਣੇ ਸ਼ੋਅ 'ਚ ਫਿਲਮ ਦੀ ਪ੍ਰਮੋਸ਼ਨ ਲਈ ਬੁਲਾ ਰਹੇ ਹਨ। ਇਹ ਸਟਾਰ ਕੋਈ ਹੋਰ ਨਹੀਂ, ਬਲਕਿ ਅਜੇ ਦੇਵਗਨ ਹੈ। ਵੀਡੀਓ 'ਚ ਕਪਿਲ ਅਜੇ ਦੇਵਗਨ ਨੂੰ ਫੋਨ 'ਤੇ ਕਹਿ ਰਹੇ ਹਨ ਕਿ ਉਹ ਸ਼ੋਅ 'ਤੇ ਆਉਣ, ਉੱਥੇ ਹੀ ਅਜੇ ਦੇਵਗਨ ਜਵਾਬ 'ਚ ਕਹਿੰਦਾ ਹੈ ਕਿ ਉਨ੍ਹਾਂ ਦੀ ਕਾਲ ਉਡੀਕ 'ਚ ਹੈ, ਉਹ ਇੰਤਜ਼ਾਰ ਕਰਨ, ਜਿਵੇਂ ਕਿ ਉਹ ਦੂਜਿਆਂ ਨੂੰ ਇੰਤਜ਼ਾਰ ਕਰਵਾਉਂਦੇ ਹਨ। ਕਪਿਲ ਨੇ ਕਿਹਾ ਕਿ ਉਹ ਇਨਕਮ ਟੈਕਸ ਰੇਡ ਲਈ ਉਸਦੇ ਸ਼ੋਅ 'ਤੇ ਆਉਣ। ਅਜੇ ਨੇ ਕਿਹਾ ਕਿ ਰੇਡ ਉੱਥੇ ਪੈਂਦੀ ਹੈ, ਜਿਨ੍ਹਾਂ ਦੀ ਇਨਕਮ ਹੁੰਦੀ ਹੈ।

ਦੱਸਣਯੋਗ ਹੈ ਕਿ ਅਜੇ ਦੇਵਗਨ ਦੀ ਫਿਲਮ 16 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਅਜੇ ਦੇਵਗਨ ਨੇ ਕਪਿਲ ਦੇ ਬਾਰੇ 'ਚ ਲਿਖਿਆ ਕਿ ਉਸ ਪਲੇਟਫਾਰਮ 'ਤੇ ਦੋਬਾਰਾ ਆਪਣੇ ਪਸੰਦੀਦਾ ਸਟਾਰ ਨੂੰ ਦੇਖਣਾ ਦਿਲਚਸਪ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਅਜੇ ਸ਼ੋਅ ਲਈ 13 ਮਾਰਚ ਨੂੰ ਸ਼ੂਟ ਕਰਨਗੇ। ਫਿਲਹਾਲ ਅਜੇ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ 'ਚ ਹਨ ਅਤੇ ਉੱਥੋਂ ਆ ਕੇ ਸ਼ੂਟ ਕਰਨਗੇ।


Tags: Kapil Sharma Ajay Devgan Raid Guest Family Time With Kapil Sharma Comedian

Edited By

Kapil Kumar

Kapil Kumar is News Editor at Jagbani.