FacebookTwitterg+Mail

ਆਖਿਰ ਕਿਉਂ ਰੋ ਰਹੇ ਨੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਜਾਣੋ ਵਜ੍ਹਾ

famous bollywood actor amitabh bachachan shared a video
26 June, 2019 09:53:50 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਅਮਿਤਾਭ ਬੱਚਨ ਵੀ ਭਾਵੁਕ ਹੋ ਗਏ। ਇਸ ਵੀਡੀਓ ਨੂੰ ਅਮਿਤਾਭ ਨੇ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ''ਮੇਰੀਆਂ ਅੱਖਾਂ 'ਚ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੰਜੂ ਆ ਗਏ।'' ਇਸ ਵੀਡੀਓ ਨੂੰ ਜਿਹੜਾ ਵੀ ਦੇਖਦਾ ਹੈ ਉਹ ਵੀ ਭਾਵੁਕ ਹੋ ਹੀ ਜਾਂਦਾ ਹੈ। 

ਪਿਓ-ਧੀ ਦੇ ਰਿਸ਼ਤਿਆਂ 'ਤੇ ਬਣੀ ਫਿਲਮ 'ਪੀਕੂ' 'ਚ ਵੀ ਅਮਿਤਾਭ ਬੱਚਨ ਤੇ ਦੀਪਿਕਾ ਪਾਦੂਕੋਣ ਨੇ ਇਸ ਰਿਸ਼ਤੇ ਦੀ ਮਾਸੂਮੀਅਤ ਤੇ ਪਿਆਰ ਨੂੰ ਦਿਖਾਇਆ ਸੀ। ਸੁਜੀਤ ਸਰਕਾਰ ਦੇ ਡਾਇਰੈਕਸ਼ਨ 'ਚ ਬਣੀ ਇਹ ਫਿਲਮ ਫੈਨਜ਼ ਨੂੰ ਖੂਬ ਪਸੰਦ ਆਈ ਸੀ। ਫਿਲਮ 'ਚ ਅਮਿਤਾਭ ਬੱਚਨ ਨੇ ਇਕ ਅਜਿਹੇ ਪਿਤਾ ਦੀ ਭੂਮਿਕਾ ਨਿਭਾਈ ਸੀ, ਜੋ ਆਪਣੀ ਧੀ ਨੂੰ ਕਰੀਅਰ 'ਤੇ ਫੋਕਸ ਕਰਨ ਦੀ ਸਲਾਹ ਦਿੰਦਾ ਹੈ ਅਤੇ ਵਿਆਹ ਤੋਂ ਦੂਰ ਰਹਿਣ ਨੂੰ ਆਖਦਾ ਹੈ। ਅਮਿਤਾਭ ਬੱਚਨ ਨੂੰ ਇਸ ਫਿਲਮ ਲਈ ਸਾਲ 2016 ਦਾ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵੀ ਫਿਲਮ ਨੇ ਕਈ ਪੁਰਸਕਾਰ ਆਪਣੇ ਨਾਂ ਕੀਤੇ ਸਨ। 


ਦੱਸ ਦਈਏ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਉਹ ਇਸ ਤਰ੍ਹਾਂ ਦੀਆਂ ਵੀਡੀਓਜ਼ ਅਕਸਰ ਹੀ ਸ਼ੇਅਰ ਕਰਦੇ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅਮਿਤਾਭ ਬੱਚਨ ਦੇ ਕੰਮ ਦੀ ਗੱਲ ਕਰੀਏ ਤਾਂ ਉਮਰ ਦੇ ਇਸ ਪੜਾਅ 'ਤੇ ਵੀ ਉਹ ਲਗਾਤਾਰ ਫਿਲਮਾਂ 'ਚ ਸਰਗਰਮ ਹਨ। ਹੁਣ ਉਹ ਆਪਣੀ ਅਗਲੀ ਫਿਲਮ 'ਗੁਲਾਬੋ ਸਤਾਬੋ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਕੁਝ ਦਿਨ ਪਹਿਲਾ ਹੀ 'ਗੁਲਾਬੋ ਸਤਾਬੋ' ਫਿਲਮ ਦੀ ਸ਼ੂਟਿੰਗ ਦੌਰਾਨ ਅਮਿਤਾਭ ਦੀ ਲੁੱਕ ਵਾਇਰਲ ਹੋਈ ਸੀ, ਜਿਸ 'ਚ ਉਨ੍ਹਾਂ ਨੂੰ ਪਛਾਣਨਾ ਔਖਾ ਹੋ ਰਿਹਾ ਸੀ। ਦਰਅਸਲ ਇਸ ਫਿਲਮ 'ਚ ਅਮਿਤਾਭ ਬੱਚਨ ਗੁੱਸੇਖੋਰ ਬੁੱਢੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਥੋ ਇਹ ਉਨ੍ਹਾਂ ਦੀ ਲੁੱਕ ਵਾਇਰਲ ਹੋਈ ਸੀ। ਵਾਇਰਲ ਹੋਈ ਲੁੱਕ 'ਚ ਅਮਿਤਾਭ ਬੱਚਨ ਵੱਡੀ ਦਾੜ੍ਹੀ 'ਚ ਨਜ਼ਰ ਆਏ ਸਨ।


Tags: Amitabh BachachanShared VideoViralBollywood Actor

Edited By

Sunita

Sunita is News Editor at Jagbani.