FacebookTwitterg+Mail

ਮਸ਼ਹੂਰ ਬਾਲੀਵੁੱਡ ਫਿਲਮ ਨਿਰਮਾਤਾ ਨੇ ਕੋਰੋਨਾ ਵਿਰੁੱਧ ਵਿੱਢੀ ਮੁਹਿੰਮ, ਲੋਕਾਂ ਨੂੰ ਜੁੜਣ ਦੀ ਕੀਤੀ ਅਪੀਲ

famous bollywood filmmaker fight against corona
22 March, 2020 01:49:07 AM

ਜਲੰਧਰ (ਵੈੱਬ ਡੈਸਕ)- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਿਆ ਹੋਇਆ ਹੈ। ਲੋਕਾਂ ਦੀਆਂ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਭਾਰਤ ਵਿਚ ਵੀ ਇਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਿਚ 22 ਮਾਰਚ ਨੂੰ ਜਨਤਾ ਕਰਫਿਊ ਦਾ ਸੱਦਾ ਦਿੱਤਾ ਗਿਆ ਹੈ। ਇਸ ਵਾਇਰਸ ਨਾਲ ਲੜਾਈ ਲਈ ਜਿੱਥੇ ਕੁਝ ਲੋਕਾਂ ਵਲੋਂ 'ਜਨਤਾ ਕਰਫਿਊ' ਦੀ ਹਮਾਇਤ ਕੀਤੀ ਜਾ ਰਹੀ ਹੈ। ਉਥੇ ਹੀ ਕੁਝ ਅਜਿਹੇ ਵੀ ਹਨ ਜਿਨ੍ਹਾਂ ਵਲੋਂ ਹਸਪਤਾਲਾਂ ਵਿਚ ਸਹੂਲਤਾਂ ਦੀ ਘਾਟ ਨੂੰ ਪੂਰਨ ਲਈ ਫੰਡ ਦਿੱਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ।

Punjabi Bollywood Tadka

ਇਸੇ ਤਰ੍ਹਾਂ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਮਨੀਸ਼ ਮੁੰਦਰਾ ਵਲੋਂ ਇਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਲਿਖਿਆ ਹੈ, 'ਦੋਸਤੋ ਮੈਂ 70 ਵੈਂਟੀਲੇਟਰਾਂ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਫੰਡ ਤਿਆਰ ਹੈ। ਮੈਂ ਫੀਡਬੈਕ 'ਚ ਮੈਸੂਰ ਦੇ ਸਕੈਨਰੀ ਦੇ ਚੰਗੇ ਸਪਲਾਇਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਰ ਤਰ੍ਹਾਂ ਦੀ ਮਦਦ ਲਈ ਮੈਂ ਸਭ ਤੋਂ ਸਵਾਗਤ ਕਰਦਾ ਹਾਂ।ਮੈਂ 3 ਕਰੋੜ ਦੀ ਮਦਦ ਕਰ ਰਿਹਾ ਹਾਂ ਅਤੇ ਹੋਰ ਮਦਦ ਕਰਨ ਵਾਲਿਆਂ ਦਾ ਮੈਂ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਲਿਖਿਆ ਕਿ ਅਸੀਂ ਇਸ ਤਰ੍ਹਾਂ ਦੇ ਹਸਪਤਾਲਾਂ ਦੀ ਪਛਾਣ ਕਰ ਰਹੇ ਹਾਂ, ਜਿੱਥੇ ਮਦਦ ਦੀ ਜ਼ਰੂਰਤ ਹੈ। ਇਹ ਸਭ ਕੁਝ ਜੰਗੀ ਪੱਧਰ 'ਤੇ ਕਰਨਾ ਪਵੇਗਾ। ਕੁਝ ਸ਼ਹਿਰ ਜੋ ਮੇਰੇ ਦਿਮਾਗ ਵਿਚ ਹਨ। ਇਹ ਵੈਂਟੀਲੇਟਰ ਇਸ ਸਮੇਂ ਬੈਂਗਲੌਰ ਵਿਚ ਹਨ। ਆਪਣੀ ਇਸ ਮੁਹਿੰਮ ਲਈ ਉਨ੍ਹਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਵੀ ਕੀਤੀ ਹੈ।
 


Tags: JalandharCorona VirusManish Mundraਜਲੰਧਰਕੋਰੋਨਾ ਵਾਇਰਸਮਨੀਸ਼ ਮੁੰਦਰਾ

About The Author

Sunny Mehra

Sunny Mehra is content editor at Punjab Kesari