FacebookTwitterg+Mail

ਫੈਨ ਨੇ ਲਾਏ ਬੌਬੀ ਦਿਓਲ ਦੇ ਪੈਰੀਂ ਹੱਥ ਤਾਂ ਕੁਝ ਇਸ ਤਰ੍ਹਾਂ ਦਿੱਤਾ ਅਸ਼ੀਰਵਾਦ (ਵੀਡੀਓ)

fan tach bobby deol feet on airport viral video bollywood actor
12 November, 2019 08:51:03 AM

ਜਲੰਧਰ (ਬਿਊਰੋ) — ਬੌਬੀ ਦਿਓਲ ਨੇ ਤਕਰੀਬਨ 4 ਸਾਲ ਬਾਅਦ ਫਿਲਮ 'ਰੇਸ 3' ਰਾਹੀਂ ਫਿਲਮੀ ਪਰਦੇ 'ਤੇ ਵਾਪਸੀ ਕੀਤੀ। ਇਸ ਤੋਂ ਪਹਿਲਾਂ ਬੌਬੀ ਦਿਓਲ 'ਤੇ ਅਜਿਹਾ ਸਮਾਂ ਵੀ ਆ ਗਿਆ ਸੀ ਕਿ ਉਨ੍ਹਾਂ ਨੂੰ ਕੰਮ ਮਿਲਣਾ ਵੀ ਬੰਦ ਹੋ ਗਿਆ ਸੀ ਪਰ ਉਨ੍ਹਾਂ ਦੀ ਫੈਨ ਫਾਲੋਵਿੰਗ 'ਚ ਕੋਈ ਕਮੀ ਨਹੀਂ ਆਈ ਹੈ। ਬੌਬੀ ਦਿਓਲ ਦਾ ਹਾਲ ਹੀ 'ਚ ਏਅਰਪੋਰਟ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਫੈਨ ਬੌਬੀ ਦਿਓਲ ਦੇ ਗੱਡੀ 'ਚ ਉਤਰਨ ਤੋਂ ਬਾਅਦ ਪੈਰੀਂ ਹੱਥ ਲਗਾਉਂਦਾ ਹੈ। ਬੌਬੀ ਵੀ ਇਸ ਦੀ ਪਿੱਠ 'ਤੇ ਹੱਥ ਮਾਰ ਕਰ ਪੰਜਾਬੀਆਂ ਦੀ ਹੀ ਤਰ੍ਹਾਂ ਅਸ਼ੀਰਵਾਦ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬੌਬੀ ਦਿਓਲ ਦਾ ਇਹ ਵੀਡੀਓ ਫਿਲਮ 'ਸਮੀਕਸ਼ਕ ਵਿਰਾਲ ਭਿਆਨੀ' ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਬੌਬੀ ਦੇ ਇਸ ਜੈਸਚਰ ਨੂੰ ਦੇਖ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

 

ਦੱਸ ਦਈਏ ਕਿ ਹਾਲ 'ਚ ਰਿਲੀਜ਼ ਹੋਈ ਫਿਲਮ 'ਹਾਊਸਫੁੱਲ 4' 'ਚ ਬੌਬੀ ਦਿਓਲ ਵੀ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ ਪਰਦੇ 'ਤੇ ਕੁਝ ਖਾਸ ਕਮਾਲ ਤਾਂ ਨਹੀਂ ਦਿਖਾ ਸਕੀ ਹੈ ਪਰ 100 ਕਰੋੜ ਤੋਂ ਵੱਧ ਦਾ ਕੁਲੈਕਸ਼ਨ ਕਰ ਚੁੱਕੀ ਹੈ। ਫਿਲਹਾਲ ਬੌਬੀ ਨੇ ਆਪਣੀ ਅਗਲੀ ਫਿਲਮ ਦਾ ਹਾਲੇ ਕੋਈ ਐਲਾਨ ਨਹੀਂ ਕੀਤਾ ਹੈ। ਹੁਣ ਦੇਖਣਾ ਹੋਵੇਗਾ ਬੌਬੀ ਦਿਓਲ ਕਿਹੜੀ ਫਿਲਮ 'ਚ ਅੱਗੇ ਨਜ਼ਰ ਆਉਣਗੇ।


Tags: Fan GreetsBobby DeolTouchingAirportViral VideoBollywood Actor

Edited By

Sunita

Sunita is News Editor at Jagbani.