FacebookTwitterg+Mail

'ਫੰਨੇ ਖਾਂ' ਦਾ ਟਰੇਲਰ ਰਿਲੀਜ਼, ਅਨਿਲ ਕਪੂਰ ਨੇ ਕਿਉਂ ਕੀਤਾ ਐਸ਼ਵਰਿਆ ਨੂੰ ਅਗਵਾ?

fanney khan
06 July, 2018 03:36:44 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਅਨਿਲ ਕਪੂਰ ਤੇ ਰਾਜਕੁਮਾਰ ਰਾਓ ਦੀ ਆਉਣ ਵਾਲੀ ਫਿਲਮ 'ਫੰਨੇ ਖਾਂ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਕਾਫੀ ਦਿਲਚਸਪ ਹੈ। ਫਿਲਮ ਦੇ ਟਰੇਲਰ 'ਚ ਅਨਿਲ ਕਪੂਰ ਕਾਮੇਡੀ ਦੇ ਨਾਲ ਹੀ ਗੰਭੀਰ ਕਿਰਦਾਰ 'ਚ ਵੀ ਨਜ਼ਰ ਆ ਰਹੇ ਹਨ। ਦੂਜੇ ਪਾਸੇ ਟਰੇਲਰ 'ਚ ਐਸ਼ਵਰਿਆ ਇਕ ਮਸ਼ਹੂਰ ਗਾਇਕਾ ਦੀ ਭੂਮਿਕਾ 'ਚ ਨਜ਼ਰ ਆ ਰਹੀ ਹੈ। ਫਿਲਮ ਦੇ ਟਰੇਲਰ ਨੂੰ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਅਨਿਲ ਕਪੂਰ ਨੇ ਲਿਖਿਆ, ''ਇਕ ਹੈ ਰਾਜ਼ ਤੇ ਦੂਜਾ ਹੈ 'ਫੰਨੇ ਖਾਂ' ਦਾ ਅੰਦਾਜ਼। ਹੋਣਗੇ ਇਸ ਦੇ ਸੁਪਨੇ ਪੂਰੇ?''

ਦੱਸਣਯੋਗ ਹੈ ਕਿ ਟਰੇਲਰ 'ਚ ਅਨਿਲ ਕਪੂਰ ਇਕ ਟੈਕਸੀ ਡਰਾਈਵਰ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਮੁਹੰਮਦ ਰਫੀ ਦੇ ਵੱਡੇ ਫੈਨ ਹਨ ਤੇ ਉਨ੍ਹਾਂ ਵਰਗਾ ਹੀ ਗਾਇਕ ਬਣਨਾ ਚਾਹੁੰਦੇ ਹਨ। ਭਾਵੇਂ ਹੀ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ ਪਰ ਉਹ ਆਪਣੇ ਇਸ ਸੁਪਨੇ ਨੂੰ ਆਪਣੀ ਬੇਟੀ ਦੁਆਰਾ ਪੂਰਾ ਕਰਨਾ ਚਾਹੁੰਦੇ ਹਨ। ਬੇਟੀ ਦੇ ਮੋਟਾਪੇ ਕਾਰਨ ਲੋਕ ਉਸ ਦਾ ਕਾਫੀ ਮਜ਼ਾਕ ਉਡਾਉਂਦੇ ਹਨ। ਬਾਵਜੂਦ ਇਸ ਦੇ ਅਨਿਲ ਕਪੂਰ ਹਾਰ ਨਹੀਂ ਮੰਨਦੇ ਤੇ ਆਪਣੀ ਬੇਟੀ ਨੂੰ ਗਾਇਕ ਬਣਾਉਣ ਲਈ ਹਰ ਕੋਸ਼ਿਸ਼ ਕਰਦੇ ਹਨ।
Punjabi Bollywood Tadka
ਇਸ ਤੋਂ ਇਲਾਵਾ ਟਰੇਲਰ 'ਚ ਇਕ ਕਾਮੇਡੀ ਸੀਨ ਹੈ, ਜਿਸ 'ਚ ਕੁਝ ਪੈਸਿਆਂ ਲਈ ਰਾਜਕੁਮਾਰ ਰਾਓ ਤੇ ਅਨਿਲ ਕਪੂਰ ਮਿਲ ਕੇ ਐਸ਼ਵਰਿਆ ਨੂੰ ਅਗਵਾ ਵੀ ਕਰ ਲੈਂਦੇ ਹਨ। ਇਸ ਫਿਲਮ ਤੋਂ ਕਾਫੀ ਉਮੀਦਾਂ ਲਾਈਆਂ ਜਾ ਰਹੀਆਂ ਹਨ ਤੇ ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਅਤੁਲ ਮਾਂਜਰੇਕਰ ਨੇ ਕੀਤਾ ਹੈ ਤੇ ਇਹ ਫਿਲਮ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Fanney KhanOfficial TrailerAnil Kapoor Aishwarya Rai Bachchan Rajkummar RaoBhushan KumarRakeysh Omprakash Mehra

Edited By

Sunita

Sunita is News Editor at Jagbani.