FacebookTwitterg+Mail

ਇਮੋਸ਼ਨਸ ਦਾ ਮੇਲ ਹੈ 'ਫੰਨੇ ਖਾਂ'

fanney khan
02 August, 2018 04:23:20 PM

'ਬਾਡੀ ਸ਼ੇਮਿੰਗ' ਵਰਗੇ ਸਮਾਜਿਕ ਮੁੱਦੇ 'ਤੇ ਬਣੀ ਅਤੇ ਅਨਿਲ ਕਪੂਰ, ਐਸ਼ਵਰਿਆ ਰਾਏ ਬੱਚਨ, ਰਾਜਕੁਮਾਰ ਰਾਵ, ਪੀਹੂ ਸੈਂਡ, ਦਿਵਿਆ ਦੱਤਾ ਵਰਗੇ ਬਿਹਤਰੀਨ ਕਲਾਕਾਰਾਂ ਨਾਲ ਸਜੀ 'ਫੰਨੇ ਖਾਂ' 3 ਅਗਸਤ ਨੂੰ ਸਮੁੱਚੇ ਦੇਸ਼ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਫੰਨੇ ਖਾਂ' ਦਾ ਨਿਰਦੇਸ਼ਨ ਅਤੁਲ ਮਾਂਜਰੇਕਰ ਨੇ ਕੀਤਾ ਹੈ। ਉਥੇ, ਰਾਕੇਸ਼ ਓਮ ਪ੍ਰਕਾਸ਼ ਮਹਿਰਾ ਫਿਲਮ ਦੇ ਨਿਰਮਾਤਾ ਹਨ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ 'ਫੰਨੇ ਖਾਂ' ਦੀ ਟੀਮ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਸੋਨਮ ਨਾਲ ਕੀਤਾ ਰਿਲੇਟ : ਅਨਿਲ ਕਪੂਰ
ਫਿਲਮ ਦੀ ਕਹਾਣੀ ਬਾਰੇ ਗੱਲ ਕਰਦੇ ਹੋਏ ਅਨਿਲ ਕਪੂਰ ਨੇ ਦੱਸਿਆ ਕਿ ਫਿਲਮ 'ਚ ਮੇਰੀ ਬੇਟੀ ਦੇ ਕਿਰਦਾਰ 'ਚ ਪੀਹੂ ਹੈ, ਜੋ ਕਾਫੀ ਮੋਟੀ ਹੈ ਅਤੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ। ਕੁਝ ਅਜਿਹਾ ਹੀ ਮੇਰੇ ਨਾਲ ਅਸਲ ਜ਼ਿੰਦਗੀ 'ਚ ਵੀ ਹੋਇਆ ਹੈ ਜਦੋਂ ਸੋਨਮ ਦਾ ਵਜ਼ਨ ਵੀ ਵੱਧ ਹੁੰਦਾ ਸੀ ਅਤੇ ਲੋਕ ਉਸ ਦਾ ਮਜ਼ਾਕ ਬਣਾਇਆ ਕਰਦੇ ਸਨ। ਕੋਈ ਉਸ ਦੀ ਲੰਬਾਈ ਦਾ ਮਜ਼ਾਕ ਉਡਾਉਂਦਾ ਸੀ ਤੇ ਕੋਈ ਵਜ਼ਨ ਨੂੰ ਲੈ ਕੇ। ਉਸ ਸਮੇਂ ਅਸੀਂ ਬਹੁਤ ਦੁਖੀ ਹੁੰਦੇ ਸਾਂ। ਦੂਜੇ ਪਾਸੇ ਮੈਂ ਵੀ ਆਪਣੇ ਸਮੇਂ 'ਚ ਕਈ ਫਿਲਮਾਂ ਲਈ ਆਡੀਸ਼ਨ ਦਿੱਤੇ ਅਤੇ ਮੈਂ ਅਸਫਲ ਰਿਹਾ। ਉਦੋਂ ਕਈ ਵਾਰ ਮੇਰੇ ਮਨ 'ਚ ਆਇਆ ਕਿ ਮੈਂ ਅਭਿਨੇਤਾ ਨਹੀਂ ਬਣ ਸਕਦਾ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਕਈ ਵਾਰ ਅਜਿਹਾ ਹੋਇਆ ਕਿ ਇਸ ਨੂੰ ਮੈਂ ਖੁਦ ਨਾਲ ਰਿਲੇਟ ਕੀਤਾ। ਇਸ ਫਿਲਮ ਦਾ ਕਿਰਦਾਰ ਅਜਿਹਾ ਹੈ ਕਿ ਫੇਲੀਅਰ ਹੋਣ ਦੇ ਬਾਵਜੂਦ ਵੀ ਇਹ ਬਹੁਤ ਪਾਜ਼ਿਟਿਵ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਾਂ-ਬਾਪ ਆਪਣੇ ਸੁਪਨੇ ਆਪਣੇ ਬੱਚਿਆਂ ਰਾਹੀਂ ਪੂਰੇ ਕਰਦੇ ਹਨ।

Punjabi Bollywood Tadkaਢਾਈ-ਤਿੰਨ ਸਾਲ ਬਾਅਦ ਦੇਖੀ ਸਕ੍ਰਿਪਟ
ਅਨਿਲ ਦੱਸਦੇ ਹਨ ਕਿ ਜਦੋਂ ਉਨ੍ਹਾਂ ਕੋਲ ਇਹ ਸਕ੍ਰਿਪਟ ਆਈ ਸੀ, ਉਸ ਸਮੇਂ ਉਹ ਦੂਜੀਆਂ ਫਿਲਮਾਂ 'ਚ ਬਿਜ਼ੀ ਸਨ। ਹਰ ਫਿਲਮ ਦਾ ਸਹੀ ਸਮਾਂ ਹੁੰਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਲਗਭਗ ਢਾਈ-ਤਿੰਨ ਸਾਲ ਬਾਅਦ ਜਦੋਂ ਇਹ ਸਕ੍ਰਿਪਟ ਦੁਬਾਰਾ ਆਈ ਤਾਂ ਮੈਂ ਇਸ ਫਿਲਮ 'ਤੇ ਧਿਆਨ ਦਿੱਤਾ ਅਤੇ ਇਹ ਇੰਨੀ ਪਸੰਦ ਆਈ ਕਿ ਤੁਰੰਤ ਹਾਂ ਕਹਿ ਦਿੱਤੀ। 

ਫਿਲਮਾਂ ਸਾਡੇ ਖੂਨ 'ਚ
ਫਿਲਮਾਂ ਨਾਲ ਜੁੜਨ ਨੂੰ ਲੈ ਕੇ ਅਨਿਲ ਕਹਿੰਦੇ ਹਨ ਕਿ ਜਿਵੇਂ ਲੋਕਾਂ ਦਾ ਜਿਊਲਰੀ ਤੇ ਕੱਪੜਿਆਂ ਦਾ ਫੈਮਿਲੀ ਬਿਜ਼ਨੈੱਸ ਹੁੰਦਾ ਹੈ, ਉਵੇਂ ਹੀ ਸਾਡਾ ਫਿਲਮਾਂ ਦਾ ਹੈ। ਫਿਲਮਾਂ ਸਾਡਾ ਪਰਿਵਾਰ ਹੈ। ਪਹਿਲਾਂ ਮੇਰੇ ਪਿਤਾ ਨੇ ਫਿਲਮਾਂ ਬਣਾਈਆਂ, ਉਸ ਤੋਂ ਬਾਅਦ ਮੇਰੇ ਵੱਡੇ ਭਰਾ ਨੇ ਤੇ ਹੁਣ ਰੀਆ ਵੀ ਬਣਾ ਰਹੀ ਹੈ। ਉਥੇ ਹੀ ਜਾਨ੍ਹਵੀ, ਸੋਨਮ ਤੇ ਅਰਜੁਨ ਐਕਟਿੰਗ ਕਰ ਰਹੇ ਹਨ। ਅਸੀਂ ਇਸ ਬਿਜ਼ਨੈੱਸ 'ਚ 60 ਸਾਲ ਤੋਂ ਹਾਂ। 

ਅਨੋਖਾ ਰਿਹਾ ਤਜਰਬਾ : ਪੀਹੂ
'ਫੰਨੇ ਖਾਂ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਪੀਹੂ ਦੱਸਦੀ ਹੈ ਕਿ ਇਸ ਫਿਲਮ ਲਈ ਉਸ ਨੇ ਆਡੀਸ਼ਨ ਦਿੱਤਾ ਸੀ, ਜਿਸ ਤੋਂ ਬਾਅਦ ਉਹ ਚੁਣੀ ਗਈ। ਪੀਹੂ ਨੇ ਕਿਹਾ ਕਿ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਪਹਿਲੀ ਹੀ ਫਿਲਮ 'ਚ ਇੰਨੇ ਵੱਡੇ-ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਸਾਰਿਆਂ ਤੋਂ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ।

ਫਿਲਮ ਬਣਾਉਣਾ ਕੰਮ ਨਹੀਂ, ਧਰਮ ਹੈ : ਰਾਕੇਸ਼ ਓਮ ਪ੍ਰਕਾਸ਼ ਮਹਿਰਾ
ਫਿਲਮ ਦੇ ਪ੍ਰੋਡਿਊਸਰ ਰਾਕੇਸ਼ ਦੱਸਦੇ ਹਨ ਕਿ ਅਤੁਲ ਤੇ ਮੇਰਾ ਰਿਸ਼ਤਾ 22 ਸਾਲ ਪੁਰਾਣਾ ਹੈ। ਸਾਨੂੰ ਇਕ-ਦੂਜੇ ਨੂੰ ਕੁਝ ਬੋਲਣ ਦੀ ਲੋੜ ਨਹੀਂ, ਜਦ ਦੋ ਲੋਕ ਕੰੰਮ ਕਰਦੇ ਹਨ ਤਾਂ ਉਥੇ ਵਿਸ਼ਵਾਸ ਜ਼ਰੂਰੀ ਹੈ। ਫਿਲਮ ਬਣਾਉਣਾ ਸਾਡੇ ਲਈ ਕੰਮ ਨਹੀਂ ਹੈ, ਇਹ ਸਾਡਾ ਧਰਮ ਹੈ ਅਤੇ ਅਸੀਂ ਇਸ ਦੀ ਪੂਜਾ ਕਰਦੇ ਹਾਂ।

ਬਹੁਤ ਸਪੈਸ਼ਲ ਕਹਾਣੀ ਹੈ : ਰਾਜਕੁਮਾਰ ਰਾਵ
ਫਿਲਮ ਬਾਰੇ ਗੱਲ ਕਰਦੇ ਹੋਏ ਰਾਜਕੁਮਾਰ ਦੱਸਦੇ ਹਨ ਕਿ ਇਸ ਫਿਲਮ ਦੀ ਕਹਾਣੀ ਬਹੁਤ ਖਾਸ ਹੈ। 'ਬਾਡੀ ਸ਼ੇਮਿੰਗ' ਇਸ ਦਾ ਇਕ ਹਿੱਸਾ ਹੈ। ਦਰਅਸਲ ਸਾਰਿਆਂ 'ਚ ਹੀ ਫੰਨੇ ਖਾਂ ਹੁੰਦਾ ਹੈ। ਇਹ ਸਾਰਿਆਂ ਦੀ ਕਹਾਣੀ ਹੈ। ਇਸ ਫਿਲਮ ਦੀ ਕਹਾਣੀ ਨੇ ਮੈਨੂੰ ਆਪਣੇ ਵੱਲ ਖਿੱਚਿਆ।

ਫਿਲਮ ਰਾਹੀਂ ਹੋਈ ਨਵੇਂ ਰਿਸ਼ਤੇ ਦੀ ਸ਼ੁਰੂਆਤ
ਰਾਜਕੁਮਾਰ ਰਾਵ ਕਹਿੰਦੇ ਹਨ ਕਿ ਇਸ ਫਿਲਮ ਰਾਹੀਂ ਅਨਿਲ ਜੀ ਨਾਲ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਈ ਹੈ, ਜੋ ਕਾਫੀ ਮਜ਼ੇਦਾਰ ਹੈ। ਮੈਨੂੰ ਰਾਕੇਸ਼ ਦੀ 'ਰੰਗ ਦੇ ਬਸੰਤੀ' ਹਿੰਦੀ ਸਿਨੇਮਾ ਦੀ ਸਭ ਤੋਂ ਬਿਹਤਰੀਨ ਫਿਲਮ ਲੱਗਦੀ ਹੈ। ਉਨ੍ਹਾਂ ਨਾਲ ਮੈਂ ਪਹਿਲਾਂ ਵੀ ਕੰਮ ਕਰਨਾ ਚਾਹੁੰਦਾ ਸੀ ਅਤੇ ਉਹ ਸੁਪਨਾ ਇਸ ਫਿਲਮ ਨਾਲ ਪੂਰਾ ਹੋਇਆ ਹੈ।

ਸੁਪਨਾ ਪੂਰਾ ਹੋਣ ਵਾਂਗ: ਅਤੁਲ 
ਫਿਲਮ ਦੇ ਡਾਇਰੈਕਟਰ ਅਤੁਲ ਦੱਸਦੇ ਹਨ ਕਿ ਇਹ ਫਿਲਮ ਮੇਰੇ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਾਂਗ ਹੈ। ਪਹਿਲੀ ਹੀ ਫਿਲਮ 'ਚ ਇੰਨੇ ਚੰਗੇ ਕਲਾਕਾਰਾਂ ਦਾ ਸਾਥ ਖੁਸ਼ਕਿਸਮਤੀ ਨਾਲ ਹੀ ਮਿਲਦਾ ਹੈ।  ਇਥੇ ਹਰ ਕਿਰਦਾਰ ਆਪਣੇ ਆਪ 'ਚ ਖਾਸ ਹੈ। ਫਿਲਮ 'ਚ ਐਸ਼ਵਰਿਆ ਦਾ ਅਜਿਹਾ ਕਿਰਦਾਰ ਹੈ ਜੋ ਸੁੰਦਰਤਾ ਦੇ ਨਾਲ ਸੁਰੀਲੀ ਆਵਾਜ਼ ਦਾ ਮੇਲ ਹੈ। ਭਾਵੇਂ ਹੀ ਫਿਲਮ 'ਚ ਉਨ੍ਹਾਂ ਦਾ ਛੋਟਾ ਰੋਲ ਹੋਵੇ ਪਰ ਇਹ ਕਾਫੀ ਦਿਲਚਸਪ ਹੈ। 


Tags: fanney khan anil kapoor pihu sand rajkummar rao ਐਸ਼ਵਰਿਆ ਰਾਏ ਬੱਚਨ ਰਾਜਕੁਮਾਰ ਰਾਵ

Edited By

Anuradha

Anuradha is News Editor at Jagbani.