FacebookTwitterg+Mail

MOVIE REVIEW : ਪਿਤਾ ਅਤੇ ਬੇਟੀ ਦੇ ਭਾਵਨਾਤਮਕ ਰਿਸ਼ਤਿਆਂ ਦੀ ਕਹਾਣੀ ਹੈ 'ਫੰਨੇ ਖਾਂ'

fanney khan movie review
03 August, 2018 12:47:27 PM

ਮੁੰਬਈ (ਬਿਊਰੋ)— ਐਸ਼ਵਰਿਆ ਰਾਏ ਬੱਚਨ, ਰਾਜਕੁਮਾਰ ਰਾਓ ਅਤੇ ਅਨਿਲ ਕਪੂਰ ਸਟਾਰਰ ਫਿਲਮ 'ਫੰਨੇ ਖਾਂ' ਅੱਜ (3 ਅਗਸਤ) ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ।
ਦਿਲਚਸਪ ਕਿਰਦਾਰ
ਫਿਲਮ 'ਚ ਅਨਿਲ ਕਪੂਰ ਮੁੰਬਈ ਦੇ ਇਕ ਮਾਮੂਲੀ ਜਿਹੇ ਟੈਕਸੀ ਡਰਾਈਵਰ ਦੀ ਭੂਮਿਕਾ 'ਚ ਹੈ ਪਰ ਟੈਕਸੀ ਡਰਾਈਵਰ ਹੋਣ ਤੋਂ ਇਲਾਵਾ ਅਨਿਲ ਦੇ ਇਸ ਕਿਰਦਾਰ ਦੀ ਇਕ ਖਾਸੀਅਤ ਹੋਰ ਹੈ ਕਿ ਉਸ ਦੇ ਖੁਦ ਦਾ ਇਕ ਮਿਊਜ਼ਿਕ ਬੈਂਡ ਹੈ, ਜਿਸ ਦਾ ਉਹ ਫੰਨੇ ਖਾਂ ਹੈ। ਇਸ ਫਿਲਮ 'ਚ ਉਸ ਦੇ ਪੱਕੇ ਦੋਸਤ ਦੀ ਭੂਮਿਕਾ 'ਚ ਹੈ ਰਾਜਕੁਮਾਰ ਰਾਓ। ਰਾਜਕੁਮਾਰ ਫਿਲਮ 'ਚ ਫੰਨੇ ਖਾਂ ਦੇ ਕਰੀਬੀ ਦੋਸਤ ਹੋਣ ਦੇ ਨਾਲ-ਨਾਲ 'ਬੇਬੀ ਸਿੰਘ' ਦੇ ਬਹੁਤ ਵੱਡੇ ਫੈਨ ਹਨ। ਬੇਬੀ ਸਿੰਘ ਫਿਲਮ 'ਚ ਇਕ ਬਹੁਤ ਵੱਡੀ ਸੁਪਰ ਸੈਂਸੇਸ਼ਨ ਸਿੰਗਰ ਹੈ। ਇਸ ਕਿਰਦਾਰ 'ਚ ਐਸ਼ਵਰਿਆ ਰਾਏ ਬੱਚਨ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰ ਰਹੀ ਹੈ। ਫਿਲਮ 'ਚ ਐਸ਼ਵਰਿਆ ਰਾਏ ਬੱਚਨ ਦੇ ਮਸਤੀ ਨਾਲ ਭਰੇ 2 ਗੀਤ ਹਨ— 'ਹਲਕਾ-ਹਲਕਾ' ਅਤੇ 'ਮੁਹੱਬਤ'। ਫਿਲਮ ਦੇ ਗੀਤਾਂ 'ਚ ਐਸ਼ਵਰਿਆ ਰਾਏ ਬੱਚਨ ਛਾਈ ਹੋਈ ਹੈ। 
ਕਹਾਣੀ
ਫੰਨੇ ਖਾਂ ਦੀ ਕਹਾਣੀ ਕੁਝ ਅਜਿਹੀ ਹੈ ਕਿ ਮਿਡਲ ਕਲਾਸ ਫੈਮਿਲੀ ਦੇ ਵਿਅਕਤੀ (ਅਨਿਲ ਕਪੂਰ) ਦੀ ਬੇਟੀ ਸਿੰਗਰ ਬਣਨਾ ਚਾਹੁੰਦੀ ਹੈ ਪਰ ਵਜ਼ਨ 'ਚ ਉਹ ਕਾਫੀ ਭਾਰੀ ਹੈ, ਜਿਸ ਕਾਰਨ ਲੋਕ ਉਸ ਦਾ ਮਖੌਲ ਉਡਾਉਂਦੇ ਹਨ ਪਰ ਉਸ ਦਾ ਪਿਤਾ (ਅਨਿਲ) ਹਮੇਸ਼ਾ ਉਸ ਨੂੰ ਸੁਪੋਰਟ ਕਰਦਾ ਹੈ। ਇਕ ਸਮਾਂ ਸੀ ਜਦੋਂ ਉਹ ਵੀ ਸਿੰਗਰ ਅਤੇ ਸਾਂਗ ਰਾਈਟਰ ਬਣਨਾ ਚਾਹੁੰਦਾ ਸੀ ਪਰ ਹਾਲਾਤਾਂ ਕਾਰਨ ਉਹ ਆਪਣੇ ਟੈਲੇਂਟ ਨੂੰ ਕਦੇ ਦਰਸਾਉਣ 'ਚ ਅਸਮਰਥ ਹੁੰਦਾ। ਅਜਿਹੇ 'ਚ ਉਹ ਹੁਣ ਆਪਣੀ ਬੇਟੀ ਲਤਾ ਨੂੰ ਲਤਾ ਮੰਗੇਸ਼ਕਰ ਬਣਾਉਣ ਦੇ ਸੁਪਨਾ ਦੇਖਦਾ ਹੈ। ਇਸ ਦੌਰਾਨ ਬੇਬੀ ਸਿੰਘ ਨੂੰ ਕਿਡਨੈਪ ਕੀਤਾ ਜਾਂਦਾ ਹੈ। ਇਸੇ ਦੇ ਨਾਲ ਹੀ ਫਿਲਮ 'ਚ ਦਿਲਚਸਪ ਟਵਿਸਟ ਆਉਂਦਾ ਹੈ, ਜਿਸ ਨੂੰ ਦੇਖਣ ਲਈ ਤੁਹਾਨੂੰ ਸਿਨੇਮਾਘਰਾਂ 'ਚ ਜ਼ਰੂਰ ਜਾਣਾ ਚਾਹੀਦਾ ਹੈ।
ਕਮਜ਼ੋਰ ਕੜੀਆਂ
ਫਿਲਮ ਦਾ ਕਲਾਈਮੈਕਸ ਅਤੇ ਸਕ੍ਰੀਨਪਲੇਅ ਕਾਫੀ ਕਮਜ਼ੋਰ ਦਿਖਾਈ ਦੇ ਰਿਹਾ ਹੈ। ਪਿਓ-ਧੀ ਦੇ ਰਿਸ਼ਤੇ ਨੂੰ ਕਾਫੀ ਹਲਕਾ ਦਿਖਾਇਆ ਗਿਆ ਹੈ, ਜਦਕਿ ਉਹ ਇਸ ਫਿਲਮ ਦੀ ਜਾਨ ਹੈ। 
ਬਾਕਸ ਆਫਿਸ
ਫਿਲਮ ਦਾ ਬਜਟ ਲਗਭਗ 30 ਕਰੋੜ ਹੈ ਅਤੇ ਇਸ ਨੂੰ ਲਗਭਗ 1000 ਸਕ੍ਰੀਨਸ 'ਚ ਰਿਲੀਜ਼ ਕੀਤਾ ਗਿਆ ਹੈ। ਦੇਖਣਾ ਖਾਸ ਹੋਵੇਗਾ ਕਿ ਅਨਿਲ ਕਪੂਰ ਅਤੇ ਐਸ਼ਵਰਿਆ ਰਾਏ ਵਰਗੇ ਸਿਤਾਰੇ ਕਿਵਂੇ ਦਰਸ਼ਕਾਂ ਨੂੰ ਇਸ ਔਸਤ ਕਹਾਣੀ ਵੱਲ ਖਿੱਚ ਪਾਉਂਦੇ ਹਨ।


Tags: Fanney KhanMovie ReviewAnil Kapoor Pihu Sand Rajkummar Rao

Edited By

Chanda Verma

Chanda Verma is News Editor at Jagbani.