FacebookTwitterg+Mail

'ਫੰਨੇ ਖਾਂ' ਦਾ ਦੂਜਾ ਗੀਤ ਰਿਲੀਜ਼, ਐਸ਼ਵਰਿਆ ਨਾਲ ਰਾਜਕੁਮਾਰ ਰਾਓ ਦੀ ਦਿਸੀ ਰੋਮਾਂਟਿਕ ਕੈਮਿਸਟਰੀ (ਵੀਡੀਓ)

fanney khan new song halka halka
15 July, 2018 01:46:34 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਰਾਜਕੁਮਾਰ ਰਾਓ ਦੀ ਆਉਣ ਵਾਲੀ ਫਿਲਮ 'ਫੰਨੇ ਖਾਂ' ਦਾ ਨਵਾਂ ਗੀਤ 'ਹਲਕਾ ਹਲਕਾ' ਹਾਲ 'ਚ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ 'ਚ ਐਸ਼ਵਰਿਆ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਗੀਤ 'ਚ ਉਹ ਆਪਣੇ ਹੀ ਖਿਆਲਾਂ 'ਚ ਗੁਆਚੀ ਹੋਈ ਨਜ਼ਰ ਆ ਰਹੀ ਹੈ। ਇਹ ਗੀਤ ਕਾਫੀ ਰੋਮਾਂਟਿਕ ਹੈ, ਜਿਸ 'ਚ ਉਸ ਨਾਲ ਰਾਜਕੁਮਾਰ ਰਾਓ ਵੀ ਦਿਸ ਰਿਹਾ ਹੈ। ਦੱਸ ਦੇਈਏ ਕਿ ਇਸ ਗੀਤ ਨੂੰ ਅਮਿਤ ਤ੍ਰਿਵੇਦੀ ਨੇ ਕੰਪੋਜ ਕੀਤਾ ਹੈ ਅਤੇ ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ। ਇਸ ਗੀਤ ਨੂੰ ਸੁਨਿਧੀ ਚੌਹਾਨ ਤੇ ਦਿਵਿਆ ਕੁਮਾਰ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।

ਦੱਸਣਯੋਗ ਹੈ ਕਿ 'ਫੰਨੇ ਖਾਂ' ਦਾ ਟਰੇਲਰ ਕਾਫੀ ਸਮੇਂ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਹ ਫਿਲਮ ਪਿਤਾ-ਬੇਟੀ ਦੀ ਸੁਪਨਿਆਂ ਨੂੰ ਪੂਰਾ ਕਰਨ ਦੇ ਜੱਦੋ-ਜਹਿਦ 'ਤੇ ਆਧਾਰਿਤ ਹੈ। ਐਸ਼ਵਰਿਆ ਤੇ ਰਾਜਕੁਮਾਰ ਤੋਂ ਇਲਾਵਾ ਇਸ ਫਿਲਮ 'ਚ ਅਨਿਲ ਕਪੂਰ ਤੇ ਦਿਵਿਆ ਦੱਤਾ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 3 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Halka HalkaFanney KhanAishwarya Rai Bachchan Anil KapoorRajkummar RaoAmit TrivediAtul Manjrekar

Edited By

Sunita

Sunita is News Editor at Jagbani.