FacebookTwitterg+Mail

'ਫੰਨੇ ਖਾਂ' ਦੀ ਪ੍ਰਮੋਸ਼ਨ ਦੌਰਾਨ ਸਲਮਾਨ ਦੇ ਸ਼ੋਅ 'ਚ ਪੁੱਜੇ ਅਨਿਲ, ਐਸ਼ਵਰਿਆ ਦੀ ਗੈਰ-ਮੌਜੂਦਗੀ ਨੇ ਖੱਟੀ ਚਰਚਾ

fanney khan promotion
23 July, 2018 01:07:28 PM

ਮੁੰਬਈ (ਬਿਊਰੋ)— ਅਨਿਲ-ਐਸ਼ਵਰਿਆ ਦੀ ਫਿਲਮ 'ਫੰਨੇ ਖਾਂ' 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਪ੍ਰਮੋਸ਼ਨ ਸ਼ੁਰੂ ਹੋ ਚੁੱਕਾ ਹੈ। ਬੀਤੇ ਦਿਨ ਅਨਿਲ ਕਪੂਰ 'ਫੰਨੇ ਖਾਂ' ਨੂੰ ਪ੍ਰਮੋਟ ਕਰਨ ਲਈ ਸਲਮਾਨ ਖਾਨ ਦੇ ਰਿਐਲਿਟੀ ਗੇਮ ਸ਼ੋਅ '10 ਕਾ ਦਮ' ਦੇ ਸੈੱਟ 'ਤੇ ਪਹੁੰਚੇ, ਜਿੱਥੇ ਐਸ਼ਵਰਿਆ ਦੀ ਗੈਰ-ਮੌਜੂਦਗੀ ਨੇ ਕਾਫੀ ਚਰਚਾ ਖੱਟੀ।

Punjabi Bollywood Tadka

ਜਾਣਕਾਰੀ ਮੁਤਾਬਕ ਉਨ੍ਹਾਂ ਨਾਲ ਅਦਾਕਾਰਾ ਪੀਹੂ ਸੰਦ ਵੀ ਨਜ਼ਰ ਆਈ, ਜੋ ਫਿਲਮ 'ਚ ਉਨ੍ਹਾਂ ਦੀ ਆਨਸਕ੍ਰੀਨ ਬੇਟੀ ਦੇ ਰੋਲ 'ਚ ਦਿਖਾਈ ਦੇਵੇਗੀ। ਅਨਿਲ ਕਪੂਰ, ਪੀਹੂ ਸੰਦ ਤੋਂ ਇਲਾਵਾ ਗਾਇਕਾ ਸੁਨਿਧੀ ਚੌਹਾਨ ਵੀ ਇਸ ਮੌਕੇ ਨਜ਼ਰ ਆਈ ਪਰ ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਰਾਜਕੁਮਾਰ ਰਾਓ ਅਤੇ ਐਸ਼ਵਰਿਆ ਰਾਏ ਇਸ ਪ੍ਰਮੋਸ਼ਨ ਦਾ ਹਿੱਸਾ ਨਹੀਂ ਬਣੇ।Punjabi Bollywood Tadka

ਐਸ਼ਵਰਿਆ-ਸਲਮਾਨ ਦਾ ਇਤਿਹਾਸ ਤਾਂ ਜਗ-ਜ਼ਾਹਿਰ ਹੈ। ਕਦੇ ਰਿਲੇਸ਼ਨਸ਼ਿਪ 'ਚ ਰਹੀ ਇਹ ਸਾਬਕਾ ਜੋੜੀ ਅੱਜ ਇਕੱਠੇ ਨਜ਼ਰ ਆਉਣ ਤੋਂ ਕਤਰਾਉਂਦੇ ਹਨ। ਇਸ ਲਈ ਐਸ਼ਵਰਿਆ ਦਾ ਨਜ਼ਰ ਨਾ ਆਉਣਾ ਤਾਂ ਸਮਝ 'ਚ ਆਉਂਦਾ ਹੈ ਪਰ ਰਾਜਕੁਮਾਰ ਰਾਓ ਇਸ ਪ੍ਰਮੋਸ਼ਨ ਦਾ ਹਿੱਸਾ ਕਿਉਂ ਨਹੀਂ ਬਣੇ, ਇਸ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ।

Punjabi Bollywood Tadka

ਦੱਸ ਦੇਈਏ ਕਿ 'ਫੰਨੇ ਖਾਂ' 'ਚ ਰਾਜਕੁਮਾਰ ਰਾਓ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਅਸਲ 'ਚ ਇਹ ਅਨਿਲ ਕਪੂਰ ਅਤੇ ਪੀਹੂ ਸੰਦ ਦੀ ਫਿਲਮ ਹੈ, ਜਿਸ 'ਚ ਦਿਖਾਇਆ ਜਾਵੇਗਾ ਕਿ ਕਿਵੇਂ ਇਕ ਪਿਤਾ ਆਪਣੀ ਬੇਟੀ ਦੇ ਸਿੰਗਰ ਬਣਨ ਦੇ ਸੁਪਨੇ ਨੂੰ ਪੂਰਾ ਕਰਦਾ ਹੈ। '10 ਕਾ ਦਮ' ਦੇ ਸੈੱਟ 'ਤੇ ਅਨਿਲ ਕਪੂਰ ਅਤੇ ਸਲਮਾਨ ਖਾਨ ਨੇ ਕਾਫੀ ਮਸਤੀ ਕੀਤੀ। ਹਾਲ ਹੀ 'ਚ ਦੋਵੇਂ 'ਰੇਸ 3' 'ਚ ਦਿਖਾਈ ਦਿੱਤੇ ਸਨ।

Punjabi Bollywood Tadka

'ਰੇਸ 3' 'ਚ ਸਲਮਾਨ ਖਾਨ ਨੇ ਅਨਿਲ ਕਪੂਰ ਦੇ ਬੇਟੇ ਦਾ ਰੋਲ ਨਿਭਾਇਆ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਬਿਜ਼ਨੈੱਸ ਕੀਤਾ ਸੀ।​​​​​​​


Tags: Anil KapoorPromotion Fanney Khan Salman Khan10 Ka DumAishwarya Rai Rajkummar Rao

Edited By

Chanda Verma

Chanda Verma is News Editor at Jagbani.