ਜਲੰਧਰ (ਵੈੱਬ ਡੈਸਕ) - ਸੋਸ਼ਲ ਮੀਡੀਆ 'ਤੇ ਕਦੋਂ ਕੀ ਟਰੈਂਡ ਕਰਨ ਲੱਗੇ ਕਿਸੇ ਨੂੰ ਕੁਝ ਨਹੀਂ ਪਤਾ। ਅੱਜ #uninstallwhatsapp ਟਰੈਂਡ ਹੋ ਰਿਹਾ ਹੈ। ਇਸਦੇ ਪਿੱਛੇ ਦੀ ਵਜ੍ਹਾ ਹੈ ਫੇਕ ਨਿਊਜ਼ ਫੈਲਾਉਣ 'ਤੇ ਪਾਬੰਧੀ ਲਗਾਉਣਾ। ਦਰਅਸਲ, ਇਕ ਟਵਿੱਟਰ ਯੂਜ਼ਰਸ ਨੇ ਇਕ ਆਨਲਾਈਨ ਪਟੀਸ਼ਨ ਸਾਇਨ ਕੀਤੀ ਹੈ, ਜਿਸ ਵਿਚ ਅਮਿਤਾਭ ਬੱਚਨ ਅਤੇ ਆਨੰਦ ਮਹਿੰਦਰਾ ਨੂੰ ਆਪਣੇ ਮੋਬਾਇਲ ਫੋਨਾਂ ਵਿਚੋਂ ਵੱਟਸਐਪ ਡਿਲੀਟ ਕਰਨ ਦੀ ਅਪੀਲ ਕੀਤੀ ਹੈ। ਇਸ ਪਟੀਸ਼ਨ ਮੁਤਾਬਿਕ ''ਇਕ ਮੈਗਾਸਟਾਰ ਅਤੇ ਮਸ਼ਹੂਰ ਉਦਯੋਗਪਤੀ ਵੱਟਸਐਪ ਦੇ ਜਰੀਏ ਫੇਕ ਨਿਊਜ਼ ਫੈਲਾ ਰਹੇ ਹਨ। ਅਜਿਹੇ ਵਿਚ ਇਸ ਪਟੀਸ਼ਨ ਦੇ ਜਰੀਏ ਅਸੀਂ ਮਾਰਕ ਜੁਕਰਬਰਗ ਤੋਂ ਇਨ੍ਹਾਂ ਦੇ ਨੰਬਰਾਂ ਤੋਂ ਵਟਸਐਪ ਡਿਲੀਟ ਕਰਨ ਦੀ ਅਪੀਲ ਕਰਦੇ ਹਾਂ।'' ਕਈ ਲੋਕ ਹੈਸ਼ ਪਟੀਸ਼ਨ ਦਾ ਹਿੱਸਾ ਬਣ ਰਹੇ ਹਨ।
ਦੱਸਣਯੋਗ ਹੈ ਕਿ ਇਸ ਹੈਸ਼ਟੈਗ ਨਾਲ 3,547 ਤੋਂ ਜ਼ਿਆਦਾ ਟਵੀਟਸ ਹੋ ਚੁੱਕੇ ਹਨ। ਦਰਅਸਲ ਅਮਿਤਾਭ ਬੱਚਨ 'ਕੋਰੋਨਾ ਵਾਇਰਸ' ਮਾਮਲੇ ਵਿਚ 2 ਵਾਰ ਟ੍ਰੋਲ ਹੋ ਚੁੱਕੇ ਹਨ। ਇਕ ਵਾਰ ਉਨ੍ਹਾਂ ਨੇ ਦੱਸਿਆ ਸੀ ਕਿ ਜਨਤਾ ਕਰਫਿਊ ਵਿਚ ਬਰਤਨ ਜਾਂ ਤਾੜੀਆਂ ਵਜਾਉਣ ਨਾਲ 'ਕੋਰੋਨਾ' ਖ਼ਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਯੂਜ਼ਰਸ ਨੇ ਉਨ੍ਹਾਂ 'ਤੇ ਫੇਕ ਨਿਊਜ਼ ਫੈਲਾਉਣ ਦਾ ਦੋਸ਼ ਲਾਇਆ ਸੀ।

ਅਮਿਤਾਭ ਨੇ ਟਵਿਟਰ ਅਕਾਊਂਟ 'ਤੇ ਦੱਸਿਆ ਹੈ ਕਿ, ''ਮੇਰੇ ਬੰਗਲੇ ਜਲਸਾ ਦੇ ਇਕ ਕਮਰੇ ਵਿਚ ਚਮਗਿੱਦੜ ਆ ਗਿਆ, ਜਿਸਨੂੰ ਬਾਹਰ ਕੱਢਣ ਵਿਚ ਸਾਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਅਮਿਤਾਭ ਨੇ ਟਵੀਟ ਕੀਤਾ, ''ਜੂਰੀ ਦੇ ਦੇਵੀਓ ਅਤੇ ਸੱਜਣੋ, ਇਸ ਘੰਟੇ ਦੀ ਖ਼ਬਰ...ਬ੍ਰੇਕਿੰਗ ਨਿਊਜ਼, ਕੀ ਤੁਸੀਂ ਯਕੀਨ ਕਰੋਗੇ ਇਕ ਚਮਗਿੱਦੜ ਜਲਸਾ ਵਿਚ ਤੀਜੇ ਫਲੋਰ 'ਤੇ ਮੇਰੇ ਕਮਰੇ ਵਿਚ ਆ ਗਿਆ। ਬਹੁਤ ਮੁਸ਼ਕਿਲ ਨਾਲ ਉਸਨੂੰ ਬਾਹਰ ਕੱਢਿਆ। ਕੋਰੋਨਾ ਪਿੱਛਾ ਹੀ ਨਹੀਂ ਛੱਡ ਰਿਹਾ।''