FacebookTwitterg+Mail

'ਕਾਬਿਲ' ਦੇ ਪ੍ਰੀਮੀਅਰ ਲਈ ਰਿਤਿਕ ਪਹੁੰਚੇ ਚੀਨ, ਪ੍ਰਸ਼ੰਸਕ ਹੋਏ ਬਾਗੋਬਾਗ

fans go gaga as hrithik roshan reaches china for kaabil premiere
31 May, 2019 04:49:32 PM

ਮੁੰਬਈ(ਬਿਊਰੋ)— ਰਿਤਿਕ ਰੌਸ਼ਨ ਦੀ 'ਕਾਬਿਲ' ਚੀਨ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਐਕਟਰ ਪਹਿਲਾਂ ਤੋਂ ਹੀ ਫਿਲਮ ਦੇ ਪ੍ਰੀਮੀਅਰ ਲਈ ਬੀਜਿੰਗ 'ਚ ਹਨ, ਜਿੱਥੇ ਪ੍ਰਸ਼ੰਸਕ ਏਅਰ ਪੋਰਟ 'ਤੇ ਰਿਤਿਕ ਦਾ ਸਵਾਗਤ ਕਰਨ ਲਈ ਕਾਫੀ ਉਤਸ਼ਾਹਿਤ ਸਨ।
Punjabi Bollywood Tadka
ਇਹ ਸੱਚ ਹੈ ਕਿ ਦੁਨੀਆ ਭਰ 'ਚ ਰਿਤਿਕ ਦੇ ਪ੍ਰਸ਼ੰਸਕ ਅਣਗਿਣਤ ਹਨ ਅਤੇ ਹੁਣ ਜਦੋਂ ਐਕਟਰ ਚੀਨ ਦਾ ਦੌਰਾ ਕਰ ਰਹੇ ਹਨ ਤਾਂ ਪ੍ਰਸ਼ੰਸਕ ਆਪਣੇ ਸੁਪਰਸਟਾਰ ਨੂੰ ਮਿਲਣ ਲਈ ਬੇਤਾਬ ਹਨ। ਬੀਜਿੰਗ ਸ਼ਹਿਰ ਪੁੱਜਣ 'ਤੇ ਉਤਸ਼ਾਹਿਤ ਪ੍ਰਸ਼ੰਸਕਾਂ ਨੇ ਰਿਤਿਕ ਦਾ ਸਵਾਗਤ ਕੀਤਾ। ਪ੍ਰਸ਼ੰਸਕਾਂ ਨੇ ਰਿਤਿਕ ਦੇ ਪੋਸਟਰਸ ਅਤੇ ਪਲੇਕਾਰਡਸ ਨਾਲ ਐਕਟਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
Punjabi Bollywood Tadka
ਇੰਨਾ ਹੀ ਨਹੀਂ, ਰਿਤਿਕ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਅਤੇ ਨਾਲ ਹੀ ਉਨ੍ਹਾਂ ਨੂੰ ਆਟੋਗਰਾਫ ਵੀ ਦਿੱਤਾ। ਸੁਪਰਸਟਾਰ ਖੁਦ ਰਿਲੀਜ਼ ਲਈ ਸੁਪਰ ਉਤਸ਼ਾਹਿਤ ਹੈ ਅਤੇ ਆਪਣੇ ਸੋਸ਼ਲ ਮੀਡੀਆ 'ਤੇ ਫਿਲਮ 'ਕਾਬਿਲ' ਦੇ ਚੀਨ ਵਰਸ਼ਨ ਦਾ ਪੋਸਟਰ ਸ਼ੇਅਰ ਕੀਤੀ।
Punjabi Bollywood Tadka
ਐਕਟਰ ਨੂੰ ਉਨ੍ਹਾਂ ਦੇ ਲੁੱਕ ਲਈ ਭਾਰਤ 'ਚ 'ਗਰੀਕ ਗਾਡ' ਦੇ ਰੂਪ 'ਚ ਜਾਣਿਆ ਜਾਂਦਾ ਹੈ। ਰਿਤਿਕ ਦੀ ਹਾਲ 'ਚ ਚੀਨ ਰਿਲੀਜ਼ 'ਕਾਬਿਲ' ਦੇਖਣ ਤੋਂ ਬਾਅਦ ਐਕਟਰ ਨੇ ਚੀਨੀ ਫਿਲਮ ਪ੍ਰੇਮੀਆਂ ਦੇ ਦਿਲਾਂ 'ਚ ਡੂੰਘੀ ਛਾਪ ਛੱਡ ਦਿੱਤੀ ਹੈ।
Punjabi Bollywood Tadka
ਇਹ ਫਿਲਮ 5 ਜੂਨ ਨੂੰ ਚੀਨ 'ਚ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਇਸ ਦਾ ਪ੍ਰੀਮੀਅਰ 2 ਜੂਨ ਨੂੰ ਹੋਵੇਗਾ। ਭਾਰਤੀ ਬਾਕਸ ਆਫਿਸ 'ਤੇ 86 ਕਰੋੜ ਰੁਪਏ ਦੇ ਕੁਲੈਕਸ਼ਨ ਨਾਲ 'ਕਾਬਿਲ' ਬਲਾਕਬਸਟਰ ਹਿੱਟ ਸਾਬਿਤ ਹੋਈ ਸੀ। ਐਕਟਰ ਵਰਤਮਾਨ 'ਚ ਆਪਣੀ ਅਗਲੀ ਫਿਲਮ, 'ਸੁਪਰ 30' ਦੀ ਰਿਲੀਜ਼ ਲਈ ਤਿਆਰ ਹੈ।


Tags: KaabilHrithik RoshanChinaPremiereBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari