FacebookTwitterg+Mail

ਮੁੜ ਆਏ ਮਾਈਕਲ ਜੈਕਸਨ? ਪ੍ਰਸ਼ੰਸਕਾਂ ਨੇ ਕਿਹਾ-ਕਰਵਾਇਆ ਜਾਵੇ ਡੀ. ਐੱਨ. ਏ. ਟੈਸਟ

fans urge michael jackson look a like to take dna test
27 December, 2019 09:28:32 AM

ਨਿਊਯਾਰਕ (ਬਿਊਰੋ) — ਪੌਪ ਸੰਗੀਤ ਦੇ ਬਾਦਸ਼ਾਹ ਕਹੇ ਜਾਣ ਵਾਲੇ ਮਾਈਕਲ ਜੈਕਸਨ ਦੇ ਪ੍ਰਸ਼ੰਸਕ ਅੱਜ ਵੀ ਇਹ ਕਬੂਲ ਕਰਨ ਲਈ ਤਿਆਰ ਨਹੀਂ ਹਨ ਕਿ ਮਹਾਨ ਸੰਗੀਤਕਾਰ ਇਸ ਦੁਨੀਆ ਵਿਚ ਨਹੀਂ ਹਨ। ਉਨ੍ਹਾਂ ਦੀ ਹਮ-ਸ਼ਕਲ ਵਾਲੇ ਇਕ ਵਿਅਕਤੀ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਖੁਦ ਮਾਈਕਲ ਹੈ। ਸਪੇਨ ਦੇ ਇਕ ਕਲਾਕਾਰ ਸਰਜੀਓ ਕੋਰਟਸ ਦਾ ਇਕ ਫੁਟੇਜ ਵਾਇਰਲ ਹੋਣ ਤੋਂ ਬਾਅਦ ਲੋਕ ਇਹ ਵੀ ਅਪੀਲ ਕਰਨ ਲੱਗੇ ਹਨ ਕਿ ਉਸ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਮਾਈਕਲ ਜੈਕਸਨ ਆਪਣੀ ਪਛਾਣ ਲੁਕੋ ਕੇ ਰਹਿ ਰਹੇ ਹੋਣ।

ਥਾਈਲੈਂਡ ਵਿਚ ਇਕ ਪ੍ਰੋਗਰਾਮ ਦੌਰਾਨ ਸਰਜੀਓ ਇਸ ਸ਼ਕਲ ਵਿਚ ਦਿਖਾਈ ਦਿੱਤੇ ਸਨ। ਉਨ੍ਹਾਂ ਕਿਹਾ ਸੀ, ‘‘ਹੈਲੋ, ਮਾਈਕਲ ਜੈਕਸਨ ਦੇ ਪ੍ਰਸ਼ੰਸਕੋ ਤੁਸੀਂ ਮੈਨੂੰ 23 ਦਸੰਬਰ ਨੂੰ ਪਟਾਇਆ ਵਿਚ ਹੋਣ ਵਾਲੇ ਪ੍ਰੋਗਰਾਮ ’ਚ ਦੇਖ ਸਕਦੇ ਹੋ।’’ ਭਾਵੇਂ ਸਰਜੀਓ ਦੇਖਣ ਵਿਚ ਜੈਕਸਨ ਤੋਂ ਘੱਟ ਉਮਰ ਦੇ ਲੱਗਦੇ ਹਨ। ਸਰਜੀਓ ਦੀ ਟਿੱਪਣੀ ਪਿੱਛੋਂ ਜੈਕਸਨ ਦੇ ਪ੍ਰਸ਼ੰਸਕ ਪਾਗਲ ਹੋ ਗਏ। ਇਕ ਪ੍ਰਸ਼ੰਸਕ ਨੇ ਲਿਖਿਆ, ‘‘ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੇਰਾ ਮਾਈਕਲ ਵਾਪਸ ਆ ਗਿਆ ਹੈ।’’ ਸਰਜੀਓ ਨੇ ਕਿਹਾ ਕਿ ਜਦੋਂ ਉਹ ਹਾਈ ਸਕੂਲ ਵਿਚ ਪੜ੍ਹਦੇ ਸਨ ਤਾਂ ਉਦੋਂ ਵੀ ਇਕ ਪੱਤਰਕਾਰ ਨੇ ਇਹ ਟਿੱਪਣੀ ਕੀਤੀ ਸੀ ਕਿ ਤੁਸੀਂ ਮਾਈਕਲ ਜੈਕਸਨ ਵਾਂਗ ਜਾਪਦੇ ਹੋ। ਦੋ ਹਫਤੇ ਬਾਅਦ ਉਸ ਪੱਤਰਕਾਰ ਨੇ ਮੈਨੂੰ ਇਕ ਅਤਰ ਵੇਚਣ ਵਾਲੇ ਨਾਲ ਮਿਲਾਇਆ ਜਿਹੜਾ ਪ੍ਰਚਾਰ ਲਈ ਮੇਰੀ ਤਸਵੀਰ ਦਾ ਇਸਤੇਮਾਲ ਕਰਨਾ ਚਾਹੁੰਦਾ ਸੀ।


Tags: Pop SingerMichael JacksonDNAThailandTwitterਮਾਈਕਲ ਜੈਕਸਨ

About The Author

sunita

sunita is content editor at Punjab Kesari