ਨਵੀਂ ਦਿੱਲੀ— ਅੱਜ-ਕੱਲ ਬਾਲੀਵੁੱਡ 'ਚ ਸਟਾਰ ਕਿਡਜ਼ ਦੀ ਚਰਚਾ ਜ਼ੋਰਾਂ 'ਤੇ ਹਨ। ਸੁਹਾਨਾ ਖਾਨ ਤੋਂ ਲੈ ਕੇ ਸਾਰਾ ਅਲੀ ਖਾਨ ਅਤੇ ਜਾਹਨਵੀ ਕਪੂਰ ਤੱਕ ਆਏ ਦਿਨ ਸਟਾਰ ਕਿਡਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਰਹਿੰਦੀਆਂ ਹਨ। ਹੁਣ ਚਰਚਾ ਹੈ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦੀ। ਅੱਜ-ਕੱਲ ਉਨ੍ਹਾਂ ਦੀ ਇੰਸਟਾਗਰਾਮ ਪੋਸਟ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਵਜ੍ਹਾ ਹੈ ਫਰਾਹ ਖਾਨ। ਫਰਾਹ ਖਾਨ ਨੂੰ ਉਨ੍ਹਾਂ ਦੇ ਬੜਬੋਲੇਪਣ ਅਤੇ ਸੈਂਸ ਆਫ ਹਿਊਮਰ ਲਈ ਜਾਣਿਆ ਜਾਂਦਾ ਹੈ। ਕਈ ਵਾਰ ਉਹ ਅਜਿਹਾ ਕੁਝ ਕਹਿ ਜਾਂਦੀ ਹੈ, ਜੋ ਬੇਸ਼ਕ ਮਖੌਲ ਹੁੰਦਾ ਹੈ ਪਰ ਜੇਕਰ ਸੀਰੀਅਸਲੀ ਲਿਆ ਜਾਵੇ ਤਾਂ ਉਸ ਦੇ ਕਈ ਮਤਲਬ ਨਿਕਲਦੇ ਹਨ। ਹਾਲ ਹੀ 'ਚ ਜਦੋਂ ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ ਨੇ ਅਨੰਨਿਆ ਦੀ ਇਕ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ, ਤਾਂ ਉਸ 'ਤੇ ਫਰਾਹ ਨੇ ਅਜਿਹਾ ਕਮੈਂਟ ਕੀਤਾ, ਜਿਸ ਨੂੰ ਲੈ ਕੇ ਕਈ ਮਤਲਬ ਨਿਕਾਲੇ ਜਾ ਰਹੇ ਹਨ।
ਫਰਾਹ ਨੇ ਲਿਖਿਆ ਕਿ ਅਨੰਨਿਆ ਨੂੰ ਆਪਣਾ ਡੀ. ਐੱਨ. ਏ. ਟੈਸਟ ਕਰਾ ਲੈਣਾ ਚਾਹੀਦੀ। ਉਹ ਇੰਨੀ ਸੁੰਦਰ ਹੈ ਕਿ ਚੰਕੀ ਪਾਂਡੇ ਦੀ ਬੇਟੀ ਬਿਲਕੁਲ ਨਹੀਂ ਲੱਗਦੀ। ਹੁਣ ਦੇਖਣਾ ਇਹ ਹੋਵੇਗਾ ਅਨੰਨਿਆ ਦੇ ਪਾਪਾ ਚੰਕੀ ਪਾਂਡੇ ਫਰਾਹ ਦੇ ਇਸ ਕਮੈਂਟ ਨੂੰ ਕਿਸ ਅੰਦਾਜ਼ 'ਚ ਲੈਂਦੇ ਹੈ। ਉਂਝ ਸੁਣਨ 'ਚ ਆਇਆ ਹੈ ਕਿ ਅੰਨਨਿਆ ਨੂੰ ਮੈਂਟਰ ਦੇ ਰੂਪ 'ਚ ਸਲਮਾਨ ਖਾਨ ਦ ਸਾਥ ਮਿਲ ਗਿਆ ਹੈ। ਸਲਮਾਨ ਖਾਨ ਜਿਸ ਦੇ ਵੀ ਮੈਂਟਰ ਬਣੇ ਹਨ। ਫਿਰ ਉਸ ਨੂੰ ਕਿਸੇ ਗਾਡਫਾਦਰ ਦੀ ਜ਼ਰੂਰਤ ਨਹੀਂ ਪਈ। ਇਸ ਲਿਹਾਜ਼ ਨਾਲ ਦੇਖੋ, ਤਾਂ ਅੰਨਨਿਆ ਦਾ ਫਿਊਚਰ ਵੀ ਬ੍ਰਾਈਟ ਨਜ਼ਰ ਆ ਰਿਹਾ ਹੈ। ਖਬਰਾਂ ਤਾਂ ਇਹ ਵੀ ਹੈ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਵੀ ਕਰਨ ਵਾਲੀ ਹੈ। ਇਸ ਲਈ ਉਨ੍ਹਾਂ ਦੀ ਟਰੇਨਿੰਗ ਵੀ ਸ਼ੁਰੂ ਹੋ ਗਈ ਹੈ। ਦੇਖਦੇ ਹੈ ਸਲਮਾਨ ਅੰਨਨਿਆ ਨੂੰ ਕਿਸ ਫਿਲਮ 'ਚ ਲਾਂਚ ਕਰਦੇ ਹਨ।