FacebookTwitterg+Mail

ਜਦੋਂ ਸੋਸ਼ਲ ਮੀਡੀਆ ਰਾਹੀਂ ਫਰਾਹ ਖਾਨ ਨੇ ਕਪਿਲ ਨੂੰ ਸੁਣਾਈਆਂ ਖਰੀਆਂ ਖੋਟੀਆਂ, ਜਾਣੋ ਵਜ੍ਹਾ

farah khan
05 December, 2017 05:28:15 PM

ਮੁੰਬਈ(ਬਿਊਰੋ)— ਹਿੰਦੀ ਫਿਲਮ ਇੰਡਸਟਰੀ 'ਚ ਫਰਾਹ ਖਾਨ ਕੂਲ ਤੇ ਫ੍ਰੈਂਡਲੀ ਲੋਕਾਂ 'ਚ ਗਿਣੀ ਜਾਂਦੀ ਹੈ ਪਰ ਹਾਲ ਹੀ 'ਚ ਫਰਾਹ ਨੇ ਟਵਿੱਟਰ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਆਪਣੇ ਟਵੀਟ 'ਚ ਫਰਾਹ ਨੇ ਸਾਫ ਤੌਰ 'ਤੇ ਕਿਸੇ ਦਾ ਨਾਂ ਨਹੀਂ ਲਿਆ ਪਰ ਇੰਨਾ ਸਾਫ ਹੈ ਕਿ ਇਹ ਕਪਿਲ ਲਈ ਹੀ ਲਿਖਿਆ ਗਿਆ ਹੈ। ਫਰਾਹ ਨੇ ਇਸ ਟਵੀਟ 'ਚ ਕਪਿਲ ਨੂੰ ਮੈਨਰਲੈੱਸ ਕਿਹਾ ਹੈ। ਫਰਾਹ ਨੇ ਟਵਿਟ 'ਚ ਲਿਖਿਆ, “ਡੀਅਰ ਮੈਨਰਲੈੱਸ ਲੋਕੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਪ੍ਰੀਮੀਅਰ ਜਾਂ ਪ੍ਰੀਵਿਊ 'ਚ ਆਵਾਂ ਤਾਂ ਮੈਨੂੰ ਵਟਸਐਪ 'ਤੇ ਜਨਤਕ ਇਨਵਾਈਟ ਨਾ ਭੇਜੋ।

ਤੁਸੀਂ ਮੇਰੇ 'ਤੇ ਕੋਈ ਅਹਿਸਾਨ ਨਹੀਂ ਕਰ ਰਹੇ। ਘੱਟੋ-ਘੱਟ ਇੱਕ ਕਾਲ ਤਾਂ ਕਰ ਹੀ ਸਕਦੇ ਹੋ। ਜੇਕਰ ਤੁਹਾਡੇ ਕੋਲ ਇੰਨਾ ਵਕਤ ਨਹੀਂ ਤਾਂ ਤੁਹਾਨੂੰ ਇਹ ਕਿਵੇਂ ਲੱਗਦਾ ਹੈ ਕਿ ਮੇਰੇ ਕੋਲ ਸਮਾਂ ਹੋਵੇਗਾ।”ਇਸ ਟਵੀਟ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਪਿਲ ਲਈ ਹੀ ਲਿਖਿਆ ਹੈ ਕਿਉਂਕਿ ਟਵੀਟ ਦੇ ਅਗਲੇ ਹੀ ਦਿਨ 'ਫਿਰੰਗੀ' ਦਾ ਪ੍ਰੀਮੀਅਰ ਸੀ। ਜਦੋਂ ਫਰਾਹ ਤੋਂ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ ਕਪਿਲ ਲਈ ਹੀ ਨਹੀਂ ਸੀ। ਉਸ ਦਿਨ 2-3 ਇਵੈਂਟ ਸਨ, ਸਾਰਿਆਂ ਲਈ ਲਿਖਿਆ ਸੀ।


Tags: Kapil sharmaFarah KhanTwitterFirangiਫਰਾਹ ਖਾਨਕਪਿਲ ਸ਼ਰਮਾ