FacebookTwitterg+Mail

ਹੁਣ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕਰੇਗੀ ਮਾਨੁਸ਼ੀ ਛਿੱਲਰ

farah khan and manushi chhillar
13 January, 2019 09:08:40 AM

ਮੁੰਬਈ (ਬਿਊਰੋ) — ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਬਾਲੀਵੁੱਡ ਫਿਲਮ 'ਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਅਜਿਹੀ ਚਰਚਾ ਹੋ ਰਹੀ ਹੈ ਕਿ ਮਾਨੁਸ਼ੀ ਫਰਹਾ ਖਾਨ ਦੀ ਫਿਲਮ ਨਾਲ ਡੈਬਿਊ ਕਰਨ ਦੀ ਤਿਆਰੀ ਕਰ ਚੁੱਕੀ ਹੈ। ਪਹਿਲਾਂ ਚਰਚਾ ਸੀ ਕਿ ਮਾਨੁਸ਼ੀ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫਿਲਮ 'ਚ ਡੈਬਿਊ ਕਰੇਗੀ। ਉਨ੍ਹਾਂ ਨੇ ਫਰਾਹ ਖਾਨ ਨਾਲ ਮੁਲਾਕਾਤ ਕੀਤੀ ਹੈ।


ਦੱਸਿਆ ਜਾ ਰਿਹਾ ਹੈ ਕਿ ਉਹ ਇਕ ਫਿਲਮ ਪ੍ਰਾਜੈਕਟ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਫਰਾਹ ਖਾਨ ਮਾਨੁਸ਼ੀ ਨੂੰ ਲਾਂਚ ਕਰਨਾ ਚਾਹੁੰਦੀ ਹੈ। ਦੀਪਿਕਾ ਪਾਦੁਕੋਣ ਨੂੰ 'ਓਮ ਸ਼ਾਂਤੀ ਓਮ' ਨਾਲ ਲਾਂਚ ਕਰ ਚੁੱਕੀ ਫਰਾਹ ਨੇ ਮਾਨੁਸ਼ੀ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਆਪਣੇ ਇਸ ਫਿਲਮ ਪ੍ਰਾਜੈਕਟ ਨੂੰ ਲੈ ਕੇ ਗੱਲ ਕੀਤੀ ਹੈ। ਮਾਨੁਸ਼ੀ ਅਤੇ ਫਰਾਹ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਆਈ ਹੈ, ਜਿਸ ਨਾਲ ਚਰਚਾ ਤੇਜ਼ ਹੋ ਗਈ ਹੈ। ਭਾਵੇਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਨੁਸ਼ੀ ਫਰਾਹ ਨਾਲ ਇਕ ਮਿਊਜ਼ਿਕ ਵੀਡੀਓ ਕਰ ਰਹੀ ਹੈ। ਮਾਨੁਸ਼ੀ ਕਈ ਵਾਰ ਪਹਿਲਾਂ ਕਹਿ ਚੁੱਕੀ ਹੈ ਕਿ ਉਹ ਹਿੰਦੀ ਫਿਲਮ ਨਗਰੀ ਦਾ ਹਿੱਸਾ ਬਣਨਾ ਚਾਹੁੰਦੀ ਹੈ।


Tags: Farah Khan Manushi Chhillar Bollywood Debut Karan Johar Dharma Productions

Edited By

Sunita

Sunita is News Editor at Jagbani.