FacebookTwitterg+Mail

'ਮੈਂ ਹੂੰ ਨਾ' ਦਾ ਸੀਕਵਲ ਬਣਾਉਣਾ ਚਾਹੁੰਦੀ ਹੈ ਫਰਾਹ ਖਾਨ

farah khan on main hoon na 2
02 May, 2019 12:41:38 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਆਪਣੀ ਸੁਪਰਹਿੱਟ ਫਿਲਮ 'ਮੈਂ ਹੂੰ ਨਾ' ਦਾ ਸੀਕਵਲ ਬਣਾਉਣਾ ਚਾਹੁੰਦੀ ਹੈ। ਫਰਾਹ ਖਾਨ ਨੇ ਸਾਲ 2004 'ਚ ਸ਼ਾਹਰੁਖ ਖਾਨ, ਸੁਸ਼ਮਿਤਾ ਸੇਨ, ਜਾਇਦ ਖਾਨ, ਅੰਮ੍ਰਿਤਾ ਰਾਵ ਅਤੇ ਸੁਨੀਲ ਸ਼ੈੱਟੀ ਨੂੰ ਲੈ ਕੇ 'ਮੈਂ ਹੂੰ ਨਾ' ਫਿਲਮ ਬਣਾਈ ਸੀ। ਫਰਾਹ ਖਾਨ ਸ਼ਾਹਰੁਖ ਖਾਨ ਨਿਰਮਿਤ 'ਮੈਂ ਹੂੰ ਨਾ' ਨਾਲ ਬਤੌਰ ਨਿਰਦੇਸ਼ਿਕਾ ਡੈਬਿਊ ਕੀਤਾ ਸੀ। ਫਿਲਮ ਨੂੰ ਪ੍ਰਦਰਸ਼ਿਤ ਹੋਏ 15 ਸਾਲ ਹੋ ਗਏ ਹਨ। ਫਰਾਹ ਖਾਨ ਇਸ ਫਿਲਮ ਦਾ ਸੀਕਵਲ ਬਣਾਉਣਾ ਚਾਹੁੰਦੀ ਹੈ। ਫਰਾਹ ਖਾਨ ਨੇ ਕਿਹਾ ਕਿ ਮੈਨੂੰ ਆਸ ਹੈ ਅਤੇ ਦੁਆ ਕਰਦੀ ਹਾਂ ਕਿ ਇਸ ਨੂੰ ਬਣਾਇਆ ਜਾਵੇ ਕਿਉਂਕਿ ਮੇਰੇ ਕੋਲ ਇਸ ਲਈ ਇਕ ਆਈਡੀਆ ਹੈ। ਇਹ ਹੁਣ ਸ਼ਾਹਰੁਖ ਖਾਨ 'ਤੇ ਨਿਰਭਰ ਕਰਦਾ ਹੈ। 'ਮੈਂ ਹੂੰ ਨਾ' ਨੂੰ ਅੱਜ ਵੀ ਕਈ ਟੈਲੀਵਿਜ਼ਨ ਚੈਨਲਾਂ 'ਤੇ ਦਿਖਾਇਆ ਜਾਂਦਾ ਹੈ ਅਤੇ ਲੋਕ ਇਸ ਨੂੰ ਹੁਣ ਵੀ ਪਸੰਦ ਕਰਦੇ ਹਨ।


Tags: Farah KhanMain Hoon Na 2Shahrukh KhanAmrita RaoSushmita SenBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.