FacebookTwitterg+Mail

'ਬਿੱਗ ਬੌਸ 13' ਨੂੰ ਅੱਧ ਵਿਚਾਲੇ ਛੱਡਣਗੇ ਸਲਮਾਨ, ਇਹ ਅਦਾਕਾਰਾ ਕਰ ਸਕਦੀ ਸ਼ੋਅ ਹੋਸਟ

farah khan to replace salman khan as bigg boss 13 host
03 December, 2019 09:05:08 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਨਿਰਮਾਤਾਵਾਂ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਉਹ ਇਸ ਸ਼ੋਅ ਨੂੰ ਪੰਜ ਹਫਤਿਆਂ ਲਈ ਹੋਰ ਅੱਗੇ ਵਧਾ ਰਹੇ ਹਨ। ਹਾਲ ਹੀ 'ਚ ਹੋਏ 'ਵੀਕੈਂਡ ਕਾ ਵਾਰ' ਐਪੀਸੋਡ ਦੌਰਾਨ, ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਵੀ ਪੁਸ਼ਟੀ ਕੀਤੀ ਹੈ ਕਿ 'ਬਿੱਗ ਬੌਸ' ਸੀਜ਼ਨ 13 ਨੂੰ ਪੰਜ ਹਫਤਿਆਂ ਲਈ ਅੱਗੇ ਵਧਾਇਆ ਜਾ ਰਿਹਾ ਹੈ। ਹੁਣ ਇਸੇ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਇਸ ਸ਼ੋਅ ਨੂੰ ਅੱਧ ਵਿਚਾਲੇ ਹੀ ਛੱਡ ਸਕਦੇ ਹਨ। ਕਈ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੋਅ ਦੇ ਵਧਾਏ ਜਾਣ ਦੇ ਕਾਰਨ ਸਲਮਾਨ ਇਸ ਨੂੰ ਅੱਧ 'ਚ ਛੱਡ ਦੇਣਗੇ। ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਲਮਾਨ ਤੋਂ ਬਾਅਦ ਫਰਾਹ ਖਾਨ ਨੂੰ ਹੋਸਟ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ।

 

ਦਰਅਸਲ 'ਬਿੱਗ ਬੌਸ' ਹਾਊਸ ਦੇ ਅੰਦਰ ਦੀਆਂ ਖਬਰਾਂ ਸਾਹਮਣੇ ਲਿਆਉਣ ਵਾਲੇ ਇਕ ਟਵਿਟਰ ਹੈਂਡਲ ਨੇ ਬੱਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਸਲਮਾਨ ਖਾਨ ਫਿਲਮ 'ਰਾਧੇ' ਕਾਰਨ ਬਿੱਗ ਬੌਸ ਨੂੰ ਛੱਡ ਸਕਦੇ ਹਨ। ਸਲਮਾਨ ਨੇ ਪਹਿਲਾਂ ਹੀ 'ਰਾਧੇ' ਲਈ ਤਰੀਕਾਂ ਤੈਅ ਕਰ ਲਈਆਂ ਹਨ, ਅਜਿਹੀ ਸਥਿਤੀ 'ਚ, ਅਚਾਨਕ ਬਿੱਗ ਬੌਸ ਦੇ ਇਸ ਸੀਜ਼ਨ ਦੇ ਪੰਜ ਹਫਤੇ ਅੱਗੇ ਖਿੱਚਣ ਕਾਰਨ, ਉਨ੍ਹਾਂ ਨੂੰ ਸ਼ੋਅ ਛੱਡਣਾ ਪੈ ਸਕਦਾ ਹੈ। ਹਾਲਾਂਕਿ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ, ਇਹ ਤਾਂ ਸਿਰਫ ਸਮਾਂ ਹੀ ਦੱਸੇਗਾ, ਕਿਉਂਕਿ ਅਜੇ ਤੱਕ ਨਾ ਤਾਂ ਸਲਮਾਨ ਖਾਨ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਇਸ ਬਾਰੇ ਕੁਝ ਕਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਸ਼ੋਅ ਦਾ ਫਿਨਾਲੇ 15 ਫਰਵਰੀ 2020 ਨੂੰ ਹੋਵੇਗਾ।

Punjabi Bollywood Tadka


Tags: Farah KhanReplaceSalman KhanBigg Boss 13HostTweetRadheBollywood Celebrity

About The Author

sunita

sunita is content editor at Punjab Kesari