FacebookTwitterg+Mail

‘ਤੂਫਾਨ’ ਦੇ ਸੈੱਟ ’ਤੇ ਜ਼ਖਮੀ ਹੋਏ ਫਰਹਾਨ ਅਖਤਰ, ਸਾਹਮਣੇ ਆਈ ਤਸਵੀਰ

farhan akhar suffers hairline fracture on the sets of toofan
14 October, 2019 10:30:18 AM

ਮੁੰਬਈ(ਬਿਊਰੋ)- ਐਕਟਰ ਫਰਹਾਨ ਅਖਤਰ ਹਾਲ ਹੀ ਵਿਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਆਉਣ ਵਾਲੀ ਫਿਲਮ ‘ਤੂਫਾਨ’ ਦੀ ਸ਼ੂਟਿੰਗ ਕਰ ਰਹੇ ਸਨ ਪਰ ਇਸ ਦੌਰਾਨ ਉਹ ਜਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਹੱਥ ਵਿਚ ਹੇਅਰਲਾਈਨ ਫਰੈਕਚਰ ਹੋ ਗਿਆ। ਫਰਹਾਨ ਨੇ ਸ਼ਨੀਵਾਰ ਨੂੰ ਆਪਣੀ ਆਕਸ-ਰੇ ਰਿਪੋਰਟ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰ ਇਸ ਦੀ ਜਾਣਕਾਰੀ ਦਿੱਤੀ। ਤਸਵੀਰ ਦੇ ਕੈਪਸ਼ਨ ਵਿਚ ਫਰਹਾਨ ਨੇ ਲਿਖਿਆ,‘‘ਇਹ ਮੇਰੀ ਪਹਿਲੀ ਬਾਕਸਿੰਗ ਇੰਜਰੀ ਹੈ, ਮੇਰੇ ਹੇਮੇਟ (ਕਲਾਈ ਦੇ ਕੋਲ ਦਾ ਹਿੱਸਾ) ਵਿਚ ਹੇਅਰਲਾਈਨ ਫਰੈਕਚਰ ਹੋ ਗਿਆ ਹੈ।’’


ਦੱਸ ਦੇਈਏ ਕਿ ਫਰਹਾਨ 6 ਸਾਲ ਬਾਅਦ ਮਹਿਰਾ ਨਾਲ ਕੰਮ ਕਰ ਰਹੇ ਹਨ। ਪਿੱਛਲੀ ਵਾਰ ਦੋਵਾਂ ਨੇ ਦਿੱਗਜ ਅਥਲੀਟ ਮਿਲਖਾ ਸਿੰਘ ਦੀ ਬਾਇਓਪਿਕ ‘ਭਾਗ ਮਿਲਖਾ ਭਾਗ’ ਵਿਚ ਇਕੱਠੇ ਕੰਮ ਕੀਤਾ ਸੀ। ਉਥੇ ਫਿਲਮ ‘ਤੂਫਾਨ’ ਵਿਚ ਫਰਹਾਨ ਇਕ ਬੌਕਸਰ ਦਾ ਕਿਰਦਾਰ ਨਿਭਾ ਰਹੇ ਹਨ। ਹਾਲ ਹੀ ਵਿਚ ਫਿਲਮ ‘ਦਿ ਸਕਾਈ ਇਜ ਪਿੰਕ’ ਰਿਲੀਜ਼ ਹੋਈ, ਜਿਸ ਵਿਚ ਫਰਹਾਨ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਈ। ਇਸ ਫਿਲਮ ਵਿਚ ਵੀ ਫਰਹਾਨ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Farhan AkharHairline FractureToofanInstagraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari