FacebookTwitterg+Mail

45 ਵਰ੍ਹਿਆਂ ਦੇ ਹੋਏ ਫਰਹਾਨ, ਪ੍ਰੇਮਿਕਾ ਨਾਲ ਵਿਆਹ ਬਾਰੇ ਕੀਤਾ ਇਹ ਖੁਲਾਸਾ

farhan akhtar
09 January, 2019 01:20:33 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਫੇਮਸ ਮਲਟੀ ਟੈਲੇਂਟਡ ਲੋਕਾਂ 'ਚ ਸਭ ਤੋਂ ਪਹਿਲਾ ਨਾਂ ਫਰਹਾਨ ਅਖਤਰ ਦਾ ਆਉਂਦਾ ਹੈ। ਆਪਣੇ ਟੈਲੇਂਟ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਫਰਹਾਨ ਅਖਤਰ ਅੱਜ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 9 ਜਨਵਰੀ 1974 'ਚ ਹੋਇਆ।

PunjabKesari

ਅੱਜ ਕੱਲ ਫਰਹਾਨ ਆਪਣੇ ਕੰਮ ਤੋਂ ਜ਼ਿਆਦਾ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਫਰਹਾਨ ਤੇ ਸ਼ਿਬਾਨੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਦੋਵਾਂ ਨੂੰ ਕਈ ਵਾਰ ਇਕੱਠਿਆਂ ਈਵੈਂਟਸ 'ਚ ਜਾਂਦੇ ਵੀ ਦੇਖਿਆ ਗਿਆ ਹੈ। ਖਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। 

PunjabKesari
ਖਬਰਾਂ ਮੁਤਾਬਕ, ਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਇਸ ਸਾਲ ਮਾਰਚ-ਅਪ੍ਰੈਲ 'ਚ ਵਿਆਹ ਕਰਵਾ ਸਕਦੇ ਹਨ। ਹਾਲਾਂਕਿ ਖਬਰਾਂ ਤਾਂ ਇਹ ਵੀ ਹਨ ਕਿ ਦੋਵਾਂ ਦੀ ਮੰਗਣੀ ਹੋ ਚੁੱਕੀ ਹੈ। ਮੰਗਣੀ ਤੋਂ ਬਾਅਦ ਦੋਵੇਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਹਾਲਾਂਕਿ ਦੋਵਾਂ ਵਲੋਂ ਵਿਆਹ ਤੇ ਮੰਗਣੀ ਦੀ ਕੋਈ ਪੁਸ਼ਟੀ ਨਹੀਂ ਕੀਤੀ। 

PunjabKesari
ਦੱਸ ਦੀਏ ਕਿ ਫਰਹਾਨ ਅਖਤਰ ਆਪਣੀ ਪਤਨੀ ਅਧੂਨਾ ਤੋਂ ਤਲਾਕ ਲੈਣ ਮਗਰੋਂ ਹੁਣ ਸਿੰਗਰ ਸ਼ਿਬਾਨੀ ਦਾਂਡੇਕਰ ਨਾਲ ਅਫੇਅਰ ਦੀ ਖਬਰਾਂ ਨੂੰ ਲੈ ਕੇ ਲਗਾਤਾਰ ਚਰਚਾ 'ਚ ਹਨ। ਅਜਿਹਾ ਨਹੀਂ ਕੀ ਸ਼ਿਬਾਨੀ ਹੀ ਪਹਿਲੀ ਲੇਡੀ ਹੈ, ਜਿਸ 'ਤੇ ਉਨ੍ਹਾਂ ਦਾ ਦਿਲ ਆਇਆ ਹੈ।

PunjabKesari

ਇਸ ਤੋਂ ਪਹਿਲਾਂ ਅਧੂਨਾ ਨਾਲ ਮੁਲਾਕਾਤ 'ਦਿਲ ਚਾਹਤਾ ਹੈ' ਦੇ ਸੈੱਟ 'ਤੇ ਹੋਈ। ਤਿੰਨ ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਦਾ ਵਿਆਹ ਹੋਇਆ ਤੇ 15 ਸਾਲ ਦਾ ਰਿਸ਼ਤਾ ਖਤਮ ਵੀ ਹੋ ਗਿਆ। ਇਸ ਦਾ ਕਾਰਨ ਸ਼ਰਧਾ ਕਪੂਰ ਨੂੰ ਕਿਹਾ ਜਾਂਦਾ ਹੈ। ਜੀ ਹਾਂ, ਫਰਹਾਨ ਦਾ ਅਫੇਅਰ ਸ਼ਰਧਾ ਕਪੂਰ ਨਾਲ ਵੀ ਰਿਹਾ, ਜੋ ਕੁਝ ਸਮੇਂ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਸ਼ਿਬਾਨੀ ਆਈ। ਫਰਹਾਨ ਜਲਦ ਹੀ ਪ੍ਰਿਅੰਕਾ ਚੋਪੜਾ ਨਾਲ ਫਿਲਮ 'ਸਕਾਈ ਇਜ਼ ਪਿੰਕ' 'ਚ ਨਜ਼ਰ ਆਉਣਗੇ।

PunjabKesari


Tags: Farhan Akhtar Happy Birthday Shibani Dandekar Instagram Post Zindagi Na Milegi Dobara Bollywood Celebrity

Edited By

Sunita

Sunita is News Editor at Jagbani.