FacebookTwitterg+Mail

ਵੈਲੇਨਟਾਈਨ ਡੇਅ ਵੀਕ 'ਤੇ ਰੋਮਾਂਟਿਕ ਹੋਏ ਫਰਹਾਨ, ਲਿਖੀ ਪੋਸਟ

farhan akhtar
11 February, 2019 01:32:54 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ, ਡਾਇਰੈਕਟਰ ਫਰਹਾਨ ਅਖਤਰ ਇਨ੍ਹੀਂ ਦਿਨੀਂ ਗਰਲਫਰੈਂਡ ਸ਼ਿ‍ਬਾਨੀ ਦਾਂਡਨੇਕਰ ਨਾਲ ਰਿ‍ਲੇਸ਼ਨਸ਼ਿ‍ਪ ਕਾਰਨ ਚਰਚਾ 'ਚ ਹਨ। ਦੋਵਾਂ ਨੇ ਆਪਣੇ ਪਿਆਰ ਨੂੰ ਸੋਸ਼ਲ ਮੀਡੀਆ 'ਤੇ ਆਫ‍ੀਸ਼ੀ‍ਅਲ ਕਰ ਦਿੱਤਾ ਹੈ। ਵੈਲੇਨਟਾਈਨ ਡੇਅ ਵੀਕ 'ਚ ਫਰਹਾਨ ਅਖਤਰ ਨੇ ਖਾਸ ਅੰਦਾਜ਼ 'ਚ ਗਰਲਫਰੈਂਡ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਭ ਤੋਂ ਖਾਸ ਹੈ ਕਵਿਤਾ, ਜਿਸ ਨੂੰ ਫਰ‍ਹਾਨ ਨੇ ਸ਼ਿ‍ਬਾਨੀ ਲਈ ਖਾਸ ਲਿਖਿਆ ਹੈ।

PunjabKesari
ਫਰਹਾਨ ਅਖਤਰ ਨੇ ਸ਼ਿ‍ਬਾਨੀ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿ‍ਿਖਆ,''ਤੁਮ ਮੁਸਕਾਰਾਓ ਜਰਾ, ਚਿਰਾਗ ਜਲਾ ਦੋ ਜਰਾ, ਅੰਧੇਰਾ ਹਟਾ ਦੋ ਜਰਾ, ਰੋਸ਼ਨੀ ਫੈਲਾ ਦੋ ਜਰਾ।'' ਵੈਲੇਨਟਾਈਨ ਵੀਕ 'ਚ ਫਰਹਾਨ ਅਖਤਰ ਦਾ ਇਹ ਰੋਮਾਂਟ‍ਿਕ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਫਰਹਾਨ ਦੀ ਤਸਵੀਰ 'ਤੇ ਸ਼ਿ‍ਬਾਨੀ ਕੀ ਰਿਐਕਟ ਕਰਦੀ ਹੈ।

PunjabKesari
ਦੱਸ ਦੇਈਏ ਕਿ ਸ਼ਿਬਾਨੀ ਕੋਲੋ ਬੀਤੇ ਦਿਨੀਂ ਫਰਹਾਨ ਨਾਲ ਉਨ੍ਹਾਂ ਦੇ ਰਿ‍ਲੇਸ਼ਨ ਬਾਰੇ 'ਚ ਪੁੱਛਿਆ ਗਿਆ ਸੀ। ਇਸ 'ਤੇ ਉਨ੍ਹਾਂ ਦਾ ਕਹਿਣਾ ਸੀ,''ਮੈਂ ਮੇਰੇ ਰਿਸ਼ਤੇ ਨੂੰ ਲੈ ਕੇ ਕੁਝ ਵੀ ਮਹਿਸੂਸ ਨਹੀਂ ਕਰਦੀ ਹਾਂ। ਅਸੀਂ ਸੋਸ਼ਲ ਮੀਡੀਆ 'ਤੇ ਉਹੀ ਪਾਉਂਦੇ ਹਾਂ ਜੋ ਪਾਉਣਾ ਚਾਹੁੰਦਾ ਹੈ। ਲੋਕਾਂ ਨੇ ਉਸ ਨੂੰ ਕਿਵੇਂ ਲੈਣਾ ਹੈ ਇਹ ਉਨ੍ਹਾਂ ਨੇ ਤੈਅ ਕਰਨਾ ਹੈ।'' ਸ਼ਿਬਾਨੀ ਦਾ ਕਹਿਣਾ ਸੀ ਕਿ ਤਸਵੀਰਾਂ ਨੂੰ ਸ਼ੇਅਰ ਕਰਨ ਨਾਲ ਅਸੀਂ ਕੋਈ ਮੈਸੇਜ ਨਹੀਂ ਦੇਣਾ ਚਾਹੁੰਦੇ ਹਾਂ।

 

ਫਰਹਾਨ ਅਖਤਰ ਇਨ੍ਹੀਂ ਦਿਨੀਂ ਸ਼ਿਬਾਨੀ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਮੌਕਿਆਂ 'ਤੇ ਇਕ-ਦੂੱਜੇ ਨਾਲ ਟਾਈਮ ਸਪੈਂਡ ਕਰਦੇ ਹੋਏ ਦੇਖਿਆ ਗਿਆ ਹੈ ਹਾਲਾਂਕਿ ਰਿ‍ਸ਼ਤੇ ਦੀ ਗੱਲ 'ਤੇ ਦੋਵਾਂ ਵੱਲੋਂ ਹੁਣ ਤੱਕ ਕੋਈ ਘੋਸ਼ਣਾ ਨਹੀਂ ਹੋਈ ਹੈ। ਹਾਲ ਹੀ 'ਚ ਫਰਹਾਨ ਦੀ ਫਿਲਮ 'ਦਿ ਫਕੀਰ ਆਫ ਵੈਨਿ‍ਸ' ਰਿ‍ਲੀਜ਼ ਹੋਈ ਹੈ।

 


Tags: Farhan Akhtar Shibani Dandekar InstagramValentine

About The Author

manju bala

manju bala is content editor at Punjab Kesari