ਮੁੰਬਈ— ਫਿਲਮ 'ਰਾਕ ਆਨ 2' ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਸਾਲ 2008 'ਚ ਆਈ ਫਿਲਮ 'ਰਾਕ ਆਨ' ਦੀ ਸੀਕਵਲ ਹੈ। ਇਸ ਫਿਲਮ ਨੂੰ ਰਾਸ਼ਟਰੀ ਪੁਰਸਕਾਰ ਤੋਂ ਵੀ ਸਨਮਾਨਿਤ ਕੀਤਾ ਗਿਆ ਸੀ।
ਟ੍ਰੇਲਰ 'ਚ ਫਰਹਾਨ ਅਖਤਰ ਅਤੇ ਸ਼ਰਧਾ ਕਪੂਰ ਦੀ ਖੂਬਸੂਰਤ ਅਵਾਜ਼ ਨਾਲ ਇੰਨ੍ਹਾਂ ਦੀ ਜੋੜੀ ਵੀ ਕਮਾਲ ਦੀ ਨਜ਼ਰ ਆ ਰਹੀ ਹੈ। ਟ੍ਰੇਲਰ 'ਚ ਦੋਸਤਾਂ ਦੀ ਮਸਤੀ ਨਾਲ ਭਾਵਾਤਮਕ ਡਰਾਮਾ ਵੀ ਨਜ਼ਰ ਆ ਰਿਹਾ ਹੈ। ਇਸ ਫਿਲਮ 'ਚ ਸ਼ਰਧਾ ਕਪੂਰ ਦਾ ਕਿਰਦਾਰ ਵੀ ਦਮਦਾਰ ਨਜ਼ਰ ਆ ਰਿਹਾ ਹੈ। ਇਸ ਫਿਲਮ 'ਚ ਫਰਹਾਨ, ਸ਼ਰਧਾ ਨੂੰ ਗਾਣੇ ਲਈ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹਨ। 2 ਮਿੰਟ 20 ਸਕਿੰਟ ਦਾ ਇਹ ਟ੍ਰੇਲਰ ਤੁਹਾਨੂੰ ਆਪਣੇ -ਆਪ ਨੂੰ ਜੋੜੇ ਰੱਖਦਾ ਹੈ।
ਫਰਹਾਨ ਅਫਤਰ ਨੇ ਆਪਣੀ ਇਸ ਫਿਲਮ ਦਾ ਟ੍ਰੇਲਰ ਟਵਿੱਟਰ 'ਤੇ ਸ਼ੇਅਰ ਕੀਤਾ ਅਤੇ ਕਿਹਾ, ''ਤੁਹਾਡੇ ਨਾਲ ਫਿਲਮ ਦਾ ਟ੍ਰੇਲਰ ਸ਼ੇਅਰ ਕਰਕੇ ਮੈਂ ਖੁਸ਼ ਹਾਂ, ਮੈਨੂੰ ਦੱਸੋ ਕਿ ਟ੍ਰੇਲਰ ਦੇ ਬਾਰੇ 'ਚ ਤੁਸੀ ਕੀ ਸੋਚਦੇ ਹੋ।'' ਇਸ ਫਿਲਮ ਦਾ ਨਿਰਦੇਸ਼ਨ ਸ਼ੁਜਾਤ ਸੌਦਾਗਰ ਨੇ ਕੀਤਾ ਹੈ। ਇਹ ਫਿਲਮ 11 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਜ਼ਿਆਤਰ ਸ਼ੂਟਿੰਗ ਸ਼ਿਲਾਂਗ 'ਚ ਹੋਈ ਸੀ।