FacebookTwitterg+Mail

ਸਕੂਲ ਦੀ ਕਿਤਾਬ 'ਚ ਮਿਲਖਾ ਸਿੰਘ ਦੀ ਜਗ੍ਹਾ ਛਾਪ ਦਿੱਤੀ ਫਰਹਾਨ ਦੀ ਤਸਵੀਰ, ਮਚਿਆ ਹੰਗਾਮਾ

farhan akhtar
20 August, 2018 03:43:26 PM

ਮੁੰਬਈ (ਬਿਊਰੋ)— ਪੱਛਮੀ ਬੰਗਾਲ 'ਚ ਸਿੱਖਿਆ ਮੰਤਰਾਲੇ ਤੋਂ ਇਕ ਗਲਤੀ ਹੋ ਗਈ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਮੰਤਰਾਲੇ ਤੋਂ ਇਕ ਸਕੂਲੀ ਕਿਤਾਬ 'ਚ 'ਫਲਾਈਂਗ ਸਿੱਖ' ਦੇ ਨਾਂ ਨਾਲ ਮਸ਼ਹੂਰ ਭਾਰਤੀ ਐਥਲੀਟ ਮਿਲਖਾ ਸਿੰਘ ਦੀ ਜਗ੍ਹਾ ਬਾਲੀਵੁੱਡ ਐਕਟਰ ਫਰਹਾਨ ਅਖਤਰ ਦੀ ਤਸਵੀਰ ਪ੍ਰਕਾਸ਼ਿਤ ਹੋ ਗਈ ਹੈ। ਹੁਣ ਕਿਤਾਬ ਦਾ ਉਹ ਪੇਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੰਤਰਾਲੇ ਦੀ ਇਸ ਗਲਤੀ 'ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਿੱਖਿਆ ਕਾਰਨ ਬੱਚਿਆਂ ਦੇ ਭਵਿੱਖ ਨਾਲ ਧੋਖਾ ਹੋ ਰਿਹਾ ਹੈ। ਇਸ ਤਰ੍ਹਾਂ ਦੀ ਗਲਤੀ ਪੂਰੀ ਸਿੱਖਿਆ ਵਿਵਸਥਾ 'ਤੇ ਸਵਾਲ ਖੜ੍ਹਾ ਕਰਦੀ ਹੈ।

Punjabi Bollywood Tadka

ਇਸ ਘਟਨਾ 'ਤੇ ਖੁਦ ਫਰਹਾਨ ਅਖਤਰ ਨੇ ਟਵੀਟ ਕਰਦੇ ਹੋਏ ਲਿਖਿਆ, ''ਪੱਛਮੀ ਬੰਗਾਲ ਦੇ ਸਕੂਲ ਸਿੱਖਿਆ ਮੰਤਰੀ। ਸਕੂਲ ਦੀਆਂ ਕਿਤਾਬਾਂ 'ਚ ਮਿਲਖਾ ਜੀ ਦੀ ਤਸਵੀਰ ਦੀ ਜਗ੍ਹਾ ਮੈਨੂੰ ਦਿਖਾਉਣ ਦੀ ਇਕ ਭੁੱਲ ਹੋਈ ਹੈ। ਕੀ ਤੁਸੀਂ ਪ੍ਰਕਾਸ਼ਕ ਤੋਂ ਇਸ ਨੂੰ ਬਦਲਣ ਦੀ ਅਪੀਲ ਕਰ ਸਕਦੇ ਹੋ।'' ਫਰਹਾਨ ਨੇ ਆਪਣੀ ਇਸ ਗੱਲ ਨੂੰ ਜਲਦ ਤੋਂ ਜਲਦ ਮੰਤਰਾਲੇ ਤੱਕ ਪਹੁੰਚਾਉਣ ਲਈ ਆਪਣੇ ਟਵੀਟ 'ਚ ਟੀ. ਐੱਮ. ਸੀ. ਸੰਸਦ ਡੇਰੇਕ ਓ ਬ੍ਰਾਯਨ ਨੂੰ ਵੀ ਟੈਗ ਕੀਤਾ ਹੈ। ਇਸ 'ਤੇ ਡੇਰੇਕ ਨੇ ਜਵਾਬ ਦਿੰਦੇ ਹੋਏ ਲਿਖਿਆ, ''ਪ੍ਰਤੀਕਿਰਿਆ ਲਈ ਧੰਨਵਾਦ, ਇਸ ਗਲਤੀ ਨੂੰ ਸੁਧਾਰਿਆ ਜਾਵੇਗਾ।''

Punjabi Bollywood Tadka

ਦੱਸ ਦੇਈਏ ਕਿ ਇਹ ਗਲਤੀ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਟਵਿਟਰ ਯੂਜ਼ਰ '' ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਪੱਛਮੀ ਬੰਗਾਲ ਦੇ ਸਕੂਲ ਦੀ ਇਕ ਕਿਤਾਬ 'ਚ ਮਿਲਖਾ ਸਿੰਘ ਦੀ ਜਗ੍ਹਾ ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨੂੰ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਇਹ ਬਿਲਕੁੱਲ ਹੈਰਾਨ ਕਰਨ ਵਾਲਾ ਨਹੀਂ। ਇਹ ਇੱਥੇ ਨਿਯਮਿਤ ਘਟਨਾ ਬਣ ਗਈ ਹੈ।''

Punjabi Bollywood Tadka

ਜ਼ਿਕਰਯੋਗ ਹੈ ਕਿ ਐਥਲੀਟ ਮਿਲਖਾ ਸਿੰਘ ਦੀ ਜੀਵਨੀ 'ਤੇ 2013 'ਚ ਫਿਲਮ 'ਭਾਗ ਮਿਲਖਾ ਭਾਗ' ਬਣ ਚੁੱਕੀ ਹੈ। ਫਿਲਮ 'ਚ ਫਰਹਾਨ ਅਖਤਰ ਨੇ 'ਮਿਲਖਾ ਸਿੰਘ' ਦਾ ਕਿਰਦਾਰ ਨਿਭਾਇਆ ਸੀ। ਫਿਲਮ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ 'ਚ ਬਣੀ ਸੀ। ਇਸ ਫਿਲਮ ਨੇ ਕਈ ਪੁਰਸਕਾਰ ਵੀ ਜਿੱਤੇ ਹਨ ਅਤੇ ਇਸ ਫਿਲਮ ਦੀ ਇਕ ਤਸਵੀਰ ਕਿਤਾਬ 'ਚ 'ਮਿਲਖਾ ਸਿੰਘ' ਦੀ ਜਗ੍ਹਾ ਫਰਹਾਨ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ।


Tags: Milkha SinghFarhan AkhtarBhaag Milkha Bhaag West Bengal Ministry Of Education

Edited By

Chanda Verma

Chanda Verma is News Editor at Jagbani.