FacebookTwitterg+Mail

ਕੋਰੋਨਾ : ਮਦਦ ਲਈ ਅੱਗੇ ਆਏ ਫਰਹਾਨ ਅਖਤਰ, ਦਿੱਤੀਆਂ 1000 ਪੀ. ਪੀ. ਈ. ਕਿੱਟਾਂ

farhan akhtar donates 1 000 ppe kits to government hospitals
08 May, 2020 08:35:50 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਬਾਲੀਵੁੱਡ ਸਿਤਾਰੇ ਖੁੱਲ੍ਹ ਕੇ ਮਦਦ ਕਰ ਰਹੇ ਹਨ। ਪੀ. ਐਮ. ਕੇਅਰਜ਼ ਫੰਡ ਤੋਂ ਲੈ ਕੇ ਸਿਤਾਰੇ ਕਈ ਸੰਸਥਾਵਾਂ ਵਿਚ ਆਰਥਿਕ ਮਦਦ ਦੇ ਚੁੱਕੇ ਹਨ। ਇਸ ਤੋਂ ਇਲਾਵਾ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਦਾ ਕੰਮ ਵੀ ਲਗਾਤਾਰ ਸਿਤਾਰੇ ਕਰ ਰਹੇ ਹਨ। ਇਸੇ ਦੌਰਾਨ ਅਭਿਨੇਤਾ ਫਰਹਾਨ ਅਖਤਰ ਨੇ ਸਿਹਤ ਕਰਮਚਾਰੀਆਂ ਨੂੰ ਮਦਦ ਦੇਣ ਦਾ ਫੈਸਲਾ ਕੀਤਾ ਹੈ। ਫਰਹਾਨ ਅਖਤਰ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਮੈਂ ਫਰੰਟਲਾਈਨ ਵਰਕਸ ਦੀ ਮਦਦ ਲਈ 1000 ਵਿਅਕਤੀਗਤ ਸੁਰੱਖਿਆ ਉਪਕਰਨ (ਪੀ. ਪੀ. ਈ) ਕਿੱਟਾਂ ਦਾ ਯੋਗਦਾਨ ਦਿੱਤਾ ਹੈ।'' ਇਸ ਦੇ ਨਾਲ ਹੀ ਲੋਕਾਂ ਨੂੰ ਕੋਵਿਡ-19 ਖਿਲਾਫ ਉਨ੍ਹਾਂ ਦੀ ਲੜਾਈ ਨੂੰ ਆਸਾਨ ਬਣਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਫਰਹਾਨ ਅਖਤਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕਰਦੇ ਹੋਏ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਰਕਾਰੀ ਹਸਪਤਾਲਾਂ ਵਿਚ ਵਿਅਕਤੀਗਤ ਰੂਪ ਤੋਂ 1000 ਪੀ. ਪੀ. ਈ. ਕਿੱਟਾਂ ਦਾ ਯੋਗਦਾਨ ਦਿੱਤਾ ਹੈ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨ੍ਹਾਂ ਹੋ ਸਕੇ ਉਨ੍ਹਾਂ ਹੀ ਦਾਨ ਕਰਨ।''

ਦੱਸ ਦਈਏ ਕਿ ਫਰਹਾਨ ਨੇ ਦੱਸਿਆ ਕਿ ਹਰ ਪੀ. ਪੀ. ਈ. ਕਿੱਟ ਦੀ ਕੀਮਤ 650 ਰੁਪਏ ਹੈ ਅਤੇ ਹਸਪਤਾਲਾਂ ਵਿਚ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ। ਅਭਿਨੇਤਾ ਨੇ ਕਿਹਾ ਹੈ ਕਿ ਮਦਦ ਕਰਨ ਵਾਲੇ ਹਰ ਸ਼ਖਸ ਨੂੰ ਵਿਅਕਤੀਗਤ ਰੂਪ ਤੋਂ ਧੰਨਵਾਦ ਕਰਨਗੇ।

ਦੱਸਣਯੋਗ ਹੈ ਕਿ ਫਰਹਾਨ ਅਖਤਰ ਲਗਾਤਾਰ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਕਵਿਤਾ ਨੂੰ ਸ਼ੇਅਰ ਕੀਤਾ ਸੀ। ਇਸ ਵਿਚ ਉਹ ਆਖਦੇ ਹਨ, ਚਿਹਰਿਆਂ 'ਤੇ ਆਪਣੇ ਮਾਸਕ ਪਾ ਰਹੇ ਹੋ ਤਾਂ ਜਿੰਦਾ ਹੋ ਤੁਮ। ਹਾਊਸ ਪਾਰਟੀ 'ਤੇ ਯਾਰਾਂ ਨਾਲ ਗੱਲ ਕਰ ਰਹੇ ਹੋ ਤਾਂ ਜਿੰਦਾ ਹੋ ਤੁਮ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਕਵਿਤਾ ਵਿਚ ਹੋਰ ਵੀ ਕਾਫੀ ਕੁਝ ਲਿਖਿਆ ਸੀ।


Tags: Farhan AkhtarDonates 1000 PPE KitsGovernment HospitalsFanTweetBollywood Celebrity

About The Author

sunita

sunita is content editor at Punjab Kesari